ਸਕੂਲ ਅਧਿਆਪਕ ਨੇ 8ਵੀਂ ਦੀ ਵਿਦਿਆਰਥਣ ਨਾਲ ਕੀਤੀ ਘਟੀਆ ਕਰਤੂਤ
Wednesday, May 01, 2019 - 12:20 PM (IST)

ਲੁਧਿਆਣਾ (ਰਿਸ਼ੀ) : ਰਾਜਪੁਰਾ ਰੋਡ 'ਤੇ ਸਥਿਤ ਇਕ ਸਕੂਲ 'ਚ 14 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਅਜੀਤ ਸਿੰਘ ਮੁਤਾਬਕ ਦੋਸ਼ੀ ਦੀ ਪਛਾਣ ਹਿਮਾਂਸ਼ੂ ਰੰਜਨ ਦੇ ਤੌਰ 'ਤੇ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ, ਜੋ 3 ਸਾਲ ਤੋਂ ਉਕਤ ਸਕੂਲ 'ਚ ਪੜ੍ਹ ਰਹੀ ਹੈ, 8ਵੀਂ ਕਲਾਸ ਦੀ ਵਿਦਿਆਰਥਣ ਹੈ। 24 ਅਪ੍ਰੈਲ ਨੂੰ ਘਰ ਆ ਕੇ ਬੇਟੀ ਨੇ ਦੱਸਿਆ ਕਿ ਉਕਤ ਦੋਸ਼ੀ ਜੋ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਹੈ। 23 ਅਪ੍ਰੈਲ ਨੂੰ ਮੇਰੇ ਬੈਂਚ ਕੋਲ ਆਇਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ। ਉਸ ਨੇ ਆਪਣਾ ਹੱਥ ਛੁਡਾਉਣ ਦਾ ਯਤਨ ਕੀਤਾ ਤਾਂ ਦੋਸ਼ੀ ਟੀਚਰ ਨੇ ਨਹੀਂ ਛੱਡਿਆ ਅਤੇ ਅਗਲੇ ਦਿਨ ਫਿਰ ਇਸ ਤਰ੍ਹਾਂ ਹੀ ਕੀਤਾ। ਉਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਸ਼ਿਕਾਇਤ ਕੀਤੀ ਅਤੇ ਕਾਰਵਾਈ ਸਬੰਧੀ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਏ। ਪੁਲਸ ਮੁਤਾਬਕ ਫਰਾਰ ਦੋਸ਼ੀ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।