ਭਾਜਪਾ 2022 ''ਚ ਆਪਣੇ ਬਲਬੂਤੇ ''ਤੇ ਅੱਗੇ ਵਧਣ ਦੀ ਵਿਊ ਰਚਨਾ ਕਰੇ : ਮਾਸਟਰ ਮੋਹਨ ਲਾਲ

1/18/2020 4:26:36 PM

ਜਲੰਧਰ (ਗੁਲਸ਼ਨ) : ਪੰਜਾਬ ਦੇ ਸਾਬਕਾ ਕੈਬਨਿਟ ਭਾਜਪਾ ਮੰਤਰੀ ਮਾਸਟਰ ਮੋਹਨ ਲਾਲ ਨੇ ਭਾਜਪਾ ਦੇ ਨਵੇਂ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਲਾਹ ਦਿੱਤੀ ਕਿ ਉਹ ਸੂਬੇ 'ਚ ਪਾਰਟੀ ਨੂੰ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀ ਤਰਜ਼ 'ਤੇ 2022 'ਚ ਆਪਣੇ ਬਲਬੂਤੇ 'ਤੇ ਅੱਗੇ ਵਧਣ ਦੀ ਵਿਊ ਰਚਨਾ ਤਿਆਰ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਵਿਚ ਅਜੇ ਤੱਕ ਸਿਰਫ 23 ਸੀਟਾਂ 'ਤੇ ਚੋਣਾਂ ਲੜਦੀ ਆਈ ਹੈ। ਅਜਿਹੀ ਸਥਿਤੀ ਵਿਚ ਪਾਰਟੀ ਦੀ ਗਿਣਤੀ ਨਿਗੂਣੀ ਹੀ ਰਹਿੰਦੀ ਹੈ। ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਹੋ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਪਾਰਟੀ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੋਵੇਗਾ ਜਿਵੇਂ ਹਰਿਆਣਾ, ਜੰਮੂ-ਕਸ਼ਮੀਰ ਅਤੇ ਹੋਰਨਾਂ ਸੂਬਿਆਂ ਵਿਚ ਸੰਗਠਨਾਂ ਨੂੰ ਤਿਆਰ ਕੀਤਾ ਗਿਆ ਹੈ। ਮਾਸਟਰ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਆਪਣੀ ਤਾਕਤ ਨਹੀਂ ਦਿਖਾਏਗੀ, ਉਦੋਂ ਤੱਕ ਉਹ ਪਿਛਲੱਗ ਪਾਰਟੀ ਹੀ ਅਖਵਾਏਗੀ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਆਪਣੇ ਬਲਬੂਤੇ 'ਤੇ ਅੱਗੇ ਵਧਣ ਦਾ ਭਾਵ ਇਹ ਹੈ ਕਿ ਪਾਰਟੀ ਇਕੱਲੀ ਵਿਧਾਨ ਸਭਾ ਚੋਣਾਂ ਲੜੇਗੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ। ਭਾਜਪਾ ਵਿਚ ਇਹ ਪ੍ਰਵਿਰਤੀ ਰਹੀ ਹੈ ਕਿ ਅਜਿਹੇ ਫੈਸਲੇ ਪਾਰਟੀ ਦੇ ਕੇਂਦਰੀ ਪੱਧਰ 'ਤੇ ਲਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਉਥੇ ਵੀ ਪਾਰਟੀ ਨੇ ਆਪਣਾ ਸੰਗਠਨ ਮਜ਼ਬੂਤ ਕੀਤਾ ਹੈ। ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਆਪਣਾ ਦਮ ਦਿਖਾਉਣ ਦੀ ਜ਼ਰੂਰਤ ਹੈ। ਅਸ਼ਵਨੀ ਸ਼ਰਮਾ ਜਦੋਂ ਕੁਝ ਕਰਨ ਲਈ ਧਾਰ ਲੈਂਦੇ ਹਨ ਤਾਂ ਉਸਨੂੰ ਪੂਰਾ ਕਰ ਕੇ ਦਿਖਾਉਂਦੇ ਹਨ। ਸੂਬਾ ਪ੍ਰਧਾਨ ਨੇ 2022 ਵਿਚ ਪਾਰਟੀ ਨੂੰ ਆਪਣੇ ਬਲਬੂਤੇ 'ਤੇ ਅੱਗੇ ਲਿਆਉਣ ਬਾਰੇ ਫੈਸਲਾ ਲੈ ਲਿਆ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

This news is Edited By Anuradha