ਮੋਹਾਲੀ ਦੇ ਵਿਅਕਤੀ ਨੇ ਕੈਨੇਡਾ 'ਚ ਪਾਈਆਂ ਧੁੰਮਾਂ, ਕਰਾਈ ਭਾਰਤ ਦੀ ਬੱਲੇ-ਬੱਲੇ
Wednesday, Dec 06, 2017 - 11:17 AM (IST)
ਚੰਡੀਗੜ੍ਹ (ਅਰਚਨਾ) : ਮੋਹਾਲੀ ਦੇ ਦੀਪਕ ਆਨੰਦ ਨੇ ਕੈਨੇਡਾ ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਓਂਟਾਰੀਓ (ਮਿਸੀਸਾਗਾ-ਮਾਲਟਨ) ਦੀ ਸੰਸਦੀ ਚੋਣ ਲੜਨ ਲਈ ਦੀਪਕ ਨੂੰ ਟਿਕਟ ਮਿਲ ਗਈ ਹੈ। ਹਾਲ ਹੀ ਵਿਚ ਮਿਸੀਸਾਗਾ ਵਿਚ ਹੋਈ 12000 ਲੋਕਾਂ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਦੀਪਕ ਕੈਮੀਕਲ ਇੰਜੀਨੀਅਰ ਹਨ ਤੇ ਕੈਨੇਡਾ ਜਾਣ ਤੋਂ ਪਹਿਲਾਂ ਉਹ ਮੋਹਾਲੀ ਵਿਚ ਰਹਿੰਦੇ ਸਨ। ਦੀਪਕ ਨੂੰ ਕੈਨੇਡਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪੋਲੀਟੀਕਲ ਪਾਰਟੀ ਵਲੋਂ ਸੰਸਦੀ ਚੋਣ ਲੜਨ ਲਈ ਟਿਕਟ ਮਿਲੀ ਹੈ। ਉਨ੍ਹਾਂ ਦੇ ਸਾਹਮਣੇ ਤਿੰਨ ਹੋਰ ਪਾਰਟੀਆਂ ਲਿਬਰਲ ਪਾਰਟੀ, ਗ੍ਰੀਨ ਪਾਰਟੀ ਤੇ ਐੱਨ. ਡੀ. ਪੀ. ਪਾਰਟੀਆਂ ਹਨ। ਉਨ੍ਹਾਂ ਦੇ ਸਾਹਮਣੇ ਇਕ ਹੋਰ ਉਮੀਦਵਾਰ ਪੰਜਾਬ ਤੋਂ ਹੀ ਹੈ।
ਬੇਬੀ ਕੇਅਰ 'ਤੇ ਪੇਰੈਂਟਸ ਨੂੰ 20 ਹਜ਼ਾਰ ਡਾਲਰ ਖਰਚ ਕਰਨੇ ਪੈ ਰਹੇ ਹਨ
ਮੌਜੂਦਾ ਸਮੇਂ ਵਿਚ ਬੇਬੀ ਕੇਅਰ 'ਤੇ ਪੇਰੈਂਟਸ ਨੂੰ 20 ਹਜ਼ਾਰ ਡਾਲਰ ਖਰਚ ਕਰਨੇ ਪੈ ਰਹੇ ਹਨ ਜੇਕਰ ਕਿਸੇ ਮਾਂ ਨੂੰ ਨੌਕਰੀ 'ਤੇ 35 ਹਜ਼ਾਰ ਡਾਲਰ ਤਨਖਾਹ ਮਿਲਦੀ ਹੈ ਤਾਂ 20 ਹਜ਼ਾਰ ਡਾਲਰ ਮਾਂ ਬੱਚੇ ਦੀ ਦੇਖ-ਰੇਖ 'ਤੇ ਖਰਚ ਕਰਨ ਦੀ ਬਜਾਏ ਕੰਮ ਛੱਡ ਦੇਵੇਗੀ। ਉਹ ਇਸ ਸਬੰਧੀ ਪ੍ਰਾਜੈਕਟ 'ਤੇ ਕੰਮ ਕਰਨਗੇ। ਉਸ ਤੋਂ ਬਾਅਦ ਦੂਸਰਾ ਮਹੱਤਵਪੂਰਨ ਕੰਮ ਮੈਂਟਲ ਹੈਲਥ 'ਤੇ ਕੰਮ ਕਰਨਾ ਹੋਵੇਗਾ। ਇੰਟਰਨੈੱਟ, ਫੇਸਬੁੱਕ, ਵਟਸਐਪ ਕਾਰਨ ਬਹੁਤ ਸਾਰੇ ਲੋਕ ਡਿਪ੍ਰੈਸ਼ਨ ਦੀ ਲਪੇਟ ਵਿਚ ਆ ਰਹੇ ਹਨ, ਇਸ ਲਈ ਮੈਂਟਲ ਹੈਲਥ ਨੂੰ ਦਰੁਸਤ ਕਰਨ ਲਈ ਵੀ ਮੁਹਿੰਮ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਚੋਣ ਵਿਚ ਸਾਡੇ ਸਾਹਮਣੇ ਇਕ ਉਮੀਦਵਾਰ ਭਾਰਤੀ ਹੈ, ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਚੋਣ ਜਿੱਤ ਜਾਣਗੇ।
