ਕੁੜੀ ਦੇ ਚੱਕਰ 'ਚ ਮੁੰਡੇ ਨੂੰ ਫ਼ਾਂਸੀ ਚੜ੍ਹਾਉਣ ਦੀ ਕੋਸ਼ਿਸ਼, 15 ਮਿੰਟਾਂ ਬਾਅਦ ਸਭ ਰਹਿ ਗਏ ਹੈਰਾਨ

Tuesday, Jul 18, 2023 - 02:48 PM (IST)

ਕੁੜੀ ਦੇ ਚੱਕਰ 'ਚ ਮੁੰਡੇ ਨੂੰ ਫ਼ਾਂਸੀ ਚੜ੍ਹਾਉਣ ਦੀ ਕੋਸ਼ਿਸ਼, 15 ਮਿੰਟਾਂ ਬਾਅਦ ਸਭ ਰਹਿ ਗਏ ਹੈਰਾਨ

ਮੋਹਾਲੀ (ਸੰਦੀਪ) : ਇੱਥੇ ਪਿੰਡ ਕੱਵਾਲੀ 'ਚ ਕੁੜੀ ਭਜਾਉਣ ਦੇ ਚੱਕਰ 'ਚ ਪਰਿਵਾਰ ਵਾਲਿਆਂ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਅਤੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਬਾਅਦ 'ਚ ਜਦੋਂ ਕੁੜੀ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਦੇ ਘਰ ਗਈ ਸੀ। ਜਾਣਕਾਰੀ ਮੁਤਾਬਕ ਪੀੜਤ ਕੁਲਦੀਪ ਸਿੰਘ ਵਾਸੀ ਪਿੰਡ ਕੰਬਾਲੀ ਨੇ ਦੱਸਿਆ ਕਿ 14 ਜੁਲਾਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਖਾਣਾ ਕਾ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਅੱਧੀ ਰਾਤੀਂ NRI ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਇਸ ਦੌਰਾਨ ਕਰੀਬ ਸਾਢੇ 9 ਵਜੇ ਉਸ ਦੇ ਗੁਆਂਢੀ ਕਿਰਾਏਦਾਰ ਬਲਵੇਸਰ ਸ਼ਾਹ ਅਤੇ ਉਸ ਦੇ ਪੁੱਤਰ ਰੋਹਿਤ, ਮਨੀਸ਼ ਅਤੇ ਉਸ ਦੇ ਦੋਸਤ ਕਮਰੇ 'ਚ ਆ ਗਏ। ਦੋਸ਼ੀ ਬਲੇਸ਼ਵਲ ਸ਼ਾਹ ਨੇ ਉਸ ਨੂੰ ਕਿਹਾ ਕਿ ਉਸ ਦੀ ਧੀ ਘਰੋਂ ਚਲੀ ਗਈ ਹੈ ਅਤੇ ਉਸ ਨੂੰ ਸ਼ੱਕ ਹੈ ਕਿ ਪੀੜਤ ਕੁਲਦੀਪ ਨੇ ਹੀ ਉਸ ਦੀ ਧੀ ਨੂੰ ਭਜਾਇਆ ਹੈ। ਇੰਨੇ 'ਚ ਹੀ ਦੋਸ਼ੀ ਨੇ ਗੁੱਸੇ 'ਚ ਆ ਕੇ ਕੋਈ ਨੁਕੀਲੀ ਚੀਜ਼ ਉਸ ਦੇ ਸਿਰ 'ਤੇ ਮਾਰੀ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ।

ਇਹ ਵੀ ਪੜ੍ਹੋ : ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਫ਼ੈਸਲਾ

ਪੀੜਤ ਬਚਾਅ ਲਈ ਬਾਹਰ ਭੱਜਿਆ ਤਾਂ ਉਕਤ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰਕ ਕੀਤੀ। ਇੰਨਾ ਹੀ ਨਹੀਂ, ਦੋਸ਼ੀ ਉਸ ਨੂੰ ਘੜੀਸਦੇ ਹੋਏ ਰੇਲਵੇ ਸਟੇਸ਼ਨ ਨੇੜੇ ਖ਼ਾਲੀ ਪਲਾਟ 'ਚ ਲੈ ਗਿਆ ਅਤੇ ਉਸ ਨੂੰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਉਸ ਦਾ ਭਰਾ ਪੁਲਸ ਨਾਲ ਉੱਥੇ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੂੰ ਵਾਲ-ਨਾਲ ਦੋਸ਼ੀਆਂ ਤੋਂ ਬਚਾਇਆ ਗਿਆ। ਇਸ ਵਾਰਦਾਤ ਦੇ 15 ਮਿੰਟਾਂ ਬਾਅਦ ਹੀ ਕੁੜੀ ਘਰ ਵਾਪਸ ਆ ਗਈ। ਉਸ ਨੇ ਦੱਸਿਆ ਕਿ ਉਹ ਆਪਣੇ ਕਿਸੇ ਦੋਸਤ ਨਾਲ ਕਿਤੇ ਗਈ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News