ਹੁਣ ਮੋਹਾਲੀ ''ਚ ਢਾਬੇ ''ਤੇ ਥੁੱਕ ਪਾ ਕੇ ਰੋਟੀਆਂ ਪਕਾਉਣ ਦੀ ਵੀਡੀਓ ਵਾਇਰਲ, ਲੋਕਾਂ ''ਚ ਫੈਲਿਆ ਗੁੱਸਾ

Saturday, Jan 08, 2022 - 02:01 PM (IST)

ਹੁਣ ਮੋਹਾਲੀ ''ਚ ਢਾਬੇ ''ਤੇ ਥੁੱਕ ਪਾ ਕੇ ਰੋਟੀਆਂ ਪਕਾਉਣ ਦੀ ਵੀਡੀਓ ਵਾਇਰਲ, ਲੋਕਾਂ ''ਚ ਫੈਲਿਆ ਗੁੱਸਾ

ਮੋਹਾਲੀ (ਜੱਸੋਵਾਲ) : ਪਟਿਆਲਾ ਤੋਂ ਬਾਅਦ ਹੁਣ ਮੋਹਾਲੀ 'ਚ ਵੀ ਇਕ ਢਾਬੇ ਦੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਇਕ ਵਿਅਕਤੀ ਥੁੱਕ ਪਾ ਕੇ ਰੋਟੀਆਂ ਪਕਾ ਰਿਹਾ ਹੈ। ਇਹ ਵੀਡੀਓ ਢਾਬੇ ਦੇ ਬਾਹਰ ਕਿਸੇ ਵਿਅਕਤੀ ਵੱਲੋਂ ਬਣਾਈ ਗਈ ਹੈ ਅਤੇ ਮੋਹਾਲੀ ਦੇ ਲਖੌਨਰ ਢਾਬੇ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਥੁੱਕ ਪਾ ਕੇ ਰੋਟੀਆਂ ਤੰਦੂਰ 'ਚ ਸੇਕ ਰਿਹਾ ਹੈ ਅਤੇ ਉਹੀ ਰੋਟੀਆਂ ਗਾਹਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਗਾਹਕ ਬੜੇ ਸੁਆਦ ਨਾਲ ਖਾਂਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਕੋਰੋਨਾ ਕਾਰਨ OPD ਬੰਦ ਕਰਨ ਦਾ ਫ਼ੈਸਲਾ

PunjabKesari

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਦੇ ਖ਼ਿਲਾਫ਼ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਵੀਡੀਓ ਸਹੀ ਹੈ ਤਾਂ ਦੋਸ਼ੀ ਲੋਕਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ 'ਚ ਸ਼ੇਰਾਂ ਵਾਲਾ ਗੇਟ ਵਿਖੇ ਇਕ ਢਾਬੇ ਦੇ ਨੌਕਰ ਵੱਲੋਂ ਥੁੱਕ ਲਾ ਕੇ ਤੰਦੂਰੀ ਨਾਨ ਅਤੇ ਰੋਟੀਆਂ ਬਣਾਈਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਢਾਬੇ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ਦੀ ਨਵੀਂ ਮੇਅਰ ਬਣੀ ਭਾਜਪਾ ਦੀ 'ਸਰਬਜੀਤ ਕੌਰ', 'ਆਪ' ਵੱਲੋਂ ਜ਼ਬਰਦਸਤ ਹੰਗਾਮਾ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News