ਜਬਰ-ਜ਼ਨਾਹ ਮਾਮਲੇ ''ਚ ਦੋਸ਼ੀ ਨੂੰ ਕਾਬੂ ਕਰਨ ਗਈ ਪੁਲਸ ਨੂੰ ਦੌੜਾ-ਦੌੜਾ ਕੇ ਕੁੱਟਿਆ
Sunday, Apr 28, 2019 - 12:26 PM (IST)

ਮੋਹਾਲੀ (ਐੱਚ. ਐੱਸ. ਜੱਸੋਵਾਲ) : ਮੋਹਾਲੀ 'ਚ ਪੁਲਸ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਪਿੰਡ ਸੋਹਾਨਾ 'ਚ ਪੀ.ਜੀ. 'ਚ ਰਹਿੰਦੀ ਕੁੜੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਪੁਲਸ ਫੜਣ ਲਈ ਗਈ ਸੀ। ਪੁਲਸ ਨੇ ਦੋਸ਼ੀ ਨੂੰ ਤਾਂ ਫੜ ਲਿਆ ਪਰ ਵਾਪਸੀ 'ਤੇ ਪੀ.ਜੀ. ਮਾਲਕ ਤੇ ਅੱਧਾ ਦਰਜਨ ਵਿਅਕਤੀਆਂ ਨੇ ਦੋਸ਼ੀ ਸਣੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਹੋਰ ਤਾਂ ਹੋਰ ਪੁਲਸ ਦੀ ਗੱਡੀ ਦਾ ਦੂਰ ਤੱਕ ਪਿੱਛਾ ਕੀਤਾ ਤੇ ਪੁਲਸ ਮੁਲਾਜ਼ਮਾਂ ਨੂੰ ਦੌੜਾ-ਦੌੜਾ ਕੇ ਕੁੱਟਿਆ। ਇਸ ਹਮਲੇ 'ਚ ਪੁਲਸ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ।
ਇਸ ਸਭ ਹੰਗਾਮੇ ਤੇ ਕੁੱਟ ਕੁਟਾਪੇ ਦਾ ਸ਼ਿਕਾਰ ਹੋਏ ਸੋਹਾਣਾ ਪਿੰਡ ਦੇ ਕੁਲਦੀਪ ਤੇ ਕਬੱਡੀ ਖਿਡਾਰੀ ਪਰਮਜੀਤ ਪੰਮਾ ਦੱਸਿਆ ਕਿ ਰੌਲੇ ਰੱਪੇ 'ਚ ਉਨ੍ਹਾਂ ਦਾ ਮੋਬਾਈਲ ਫੋਨ ਵੀ ਦੋਸ਼ੀ ਨਾਲ ਪੁਲਸ ਦੀ ਗੱਡੀ 'ਚ ਚਲਾ ਗਿਆ ਸੀ। ਇਸ ਉਪਰੰਤ ਜਦੋਂ ਉਹ ਆਪਣਾ ਫੋਨ ਲੈਣ ਥਾਣੇ ਪਹੁੰਚੇ ਤਾਂ ਪੁਲਸ ਨੇ ਬਿਨਾਂ ਉਨ੍ਹਾਂ ਦੀ ਗੱਲ ਸੁਣੇ ਹਮਲਾਵਰ ਸਮਝਦੇ ਹੋਏ ਕੁੱਟਮਾਰ ਕੀਤੀ।
ਫਿਲਹਾਲ ਪੁਲਸ ਨੇ ਹਮਲਾ ਕਰਨ ਵਾਲੇ ਪੀ.ਜੀ. ਮਾਲਕ ਸ਼ਿੰਗਾਰਾ ਤੇ ਉਸਦੇ ਆਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਾਰੇ ਮਾਮਲੇ 'ਚ ਉਹ ਲੋਕ ਵੀ ਕੁੱਟੇ ਗਏ , ਜੋ ਨਾ ਤਾਂ ਜਬਰ-ਜ਼ਨਾਹ ਮਾਮਲੇ 'ਚ ਦੋਸ਼ੀ ਹਨ ਤੇ ਸ਼ਾਇਦ ਨਾ ਹੀ ਪੁਲਸ 'ਤੇ ਹਮਲਾ ਕਰਨ ਵਾਲਿਆਂ 'ਚੋਂ ਸਨ। ਬਾਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸਤੋਂ ਬਾਅਦ ਸੱਚਾਈ ਸਭ ਦੇ ਸਾਹਮਣੇ ਹੋਵੇਗੀ।