ਮੋਹਾਲੀ ਜ਼ਿਲ੍ਹੇ ''ਚ ਕੋਰੋਨਾ ਦੇ 24 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

Tuesday, Jul 28, 2020 - 08:16 PM (IST)

ਮੋਹਾਲੀ ਜ਼ਿਲ੍ਹੇ ''ਚ ਕੋਰੋਨਾ ਦੇ 24 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਐਸ ਏ ਐਸ ਨਗਰ : ਜ਼ਿਲ੍ਹਾ 'ਚ ਅੱਜ ਕੋਵਿਡ-19 ਦੇ 24 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 5 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਮੁਬਾਰਕ ਪੁਰ ਤੋਂ 20 ਸਾਲਾਂ ਮਹਿਲਾ, ਅੰਮਲਾਲਾ ਤੋਂ 22 ਸਾਲਾ ਵਿਅਕਤੀ, ਖਰੜ ਤੋਂ 51 ਸਾਲਾਂ ਵਿਅਕਤੀ, ਪਾਰਸ ਪਨੋਰਮਾ ਖਰੜ ਤੋਂ 27 ਸਾਲਾ ਵਿਅਕਤੀ, ਸਕਾਈਨੈਟ ਇੰਨਕਲੇਵ ਜ਼ੀਰਕਪੁਰ ਤੋਂ 57 ਸਾਲਾਂ ਵਿਅਕਤੀ, ਮੋਹਾਲੀ ਤੋਂ 28 ਸਾਲਾਂ ਜਨਾਨੀ, ਡੇਰਾਬੱਸੀ ਤੋਂ 24, 23 ਸਾਲਾਂ ਵਿਅਕਤੀ ਤੇ 29 ਸਾਲਾਂ ਜਨਾਨੀ, ਖੇੜੀ ਜੱਟਾਂ ਮੋਹਾਲੀ ਤੋਂ 23 ਸਾਲਾਂ ਵਿਅਕਤੀ, ਢਕੌਲੀ ਤੋਂ 27 ਸਾਲਾ ਵਿਅਕਤੀ, ਮੁੱਲਾਂਪੁਰ ਤੋਂ 34 ਸਾਲਾਂ ਵਿਅਕਤੀ, ਫੇਜ਼ 2 ਮੋਹਾਲੀ ਤੋਂ 43 ਸਾਲਾ ਮਹਿਲਾ ਅਤੇ 8, 5 ਸਾਲਾਂ ਲੜਕੇ, ਫੇਜ਼ 7 ਮੋਹਾਲੀ ਤੋਂ 70 ਸਾਲਾ ਪੁਰਸ਼, ਸੈਕਟਰ 82 ਮੋਹਾਲੀ ਤੋਂ 23 ਸਾਲਾ ਪੁਰਸ਼, ਸੈਕਟਰ 127 ਖਰੜ ਤੋਂ 47 ਸਾਲਾਂ ਵਿਅਕਤੀ, ਮੋਹਾਲੀ ਤੋਂ 52 ਸਾਲਾ ਪੁਰਸ਼, ਪੰਡਿਆਲਾ ਤੋਂ 30 ਸਾਲਾ ਵਿਅਕਤੀ, ਫੇਜ 3ਬੀ 2 ਤੋਂ 78 ਸਾਲਾ ਵਿਅਕਤੀ, ਫੇਜ਼ 4 ਬਲਟਾਣਾ ਤੋਂ 50 ਸਾਲਾ ਵਿਅਕਤੀ ਅਤੇ ਮਲਕਪੁਰ ਤੋਂ 25 ਸਾਲਾ ਵਿਅਕਤੀ ਸ਼ਾਮਲ ਹੈ।

ਠੀਕ ਹੋਏ ਮਰੀਜ਼ਾਂ 'ਚ ਮੁੰਡੀ ਖਰੜ ਤੋਂ 52 ਸਾਲਾ ਵਿਅਕਤੀ, ਬੂਰਮਾਜਰਾ ਤੋਂ 29 ਸਾਲਾ ਵਿਅਕਤੀ, ਡੇਰਾਬੱਸੀ ਤੋਂ 24 ਸਾਲਾ ਵਿਅਕਤੀ, ਜ਼ੀਰਕਪੁਰ ਤੋਂ 53 ਸਾਲਾ ਪੁਰਸ਼ ਤੇ 47 ਸਾਲਾ ਜਨਾਨੀ ਸ਼ਾਮਲ ਹੈ। ਜ਼ਿਲ੍ਹੇ 'ਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 770 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 287, ਠੀਕ ਹੋਏ ਮਰੀਜ਼ਾਂ ਦੀ ਗਿਣਤੀ 470 ਹੈ ਅਤੇ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।




 


author

Deepak Kumar

Content Editor

Related News