ਪੰਜਾਬ ਪੁਲਸ ਦੀ ਵਰਦੀ ''ਤੇ ਫਿਰ ਲੱਗਿਆ ਦਾਗ, ਸਾਹਮਣੇ ਆਇਆ ਨਵਾਂ ਕਾਂਡ
Thursday, Aug 13, 2020 - 10:58 AM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਦੀ ਵਰਦੀ ਇਕ ਵਾਰ ਉਸ ਸਮੇਂ ਫਿਰ ਦਾਗਦਾਰ ਹੋ ਗਈ, ਜਦੋਂ ਅੱਧੀ ਰਾਤ ਟਰੱਕਾਂ ’ਤੇ ਮਾਲ ਲੈ ਕੇ ਜਾਣ ਵਾਲੇ ਟਰੱਕ ਚਾਲਕਾਂ ਨੂੰ ਘੇਰ ਕੇ ਨਕਦੀ ਲੁੱਟਣ ਦੇ ਮਾਮਲੇ ’ਚ ਮੋਗਾ ਪੁਲਸ ਨੇ ਸਹਾਇਕ ਥਾਣੇਦਾਰ ਸਮੇਤ ਉਸ ਦੇ ਇਕ ਸਾਥੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਵਾਸੀ ਪਿੰਡ ਅਜਨਾਲੀ (ਮੰਡੀ ਗੋਬਿੰਦਗੜ੍ਹ) ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਹ ਉੱਪਲ ਟਰਾਂਸਪੋਰਟ ਮੰਡੀ ਗੋਬਿੰਦਗੜ੍ਹ 'ਚ ਪਿਛਲੇ ਇਕ ਸਾਲ ਤੋਂ ਬਤੌਰ ਡਰਾਈਵਰ ਨੌਕਰੀ ਕਰਦਾ ਆ ਰਿਹਾ ਹੈ।
ਇਹ ਵੀ ਪੜ੍ਹੋ : 'ਵਾਸ਼ਿੰਗ ਮਸ਼ੀਨ' ਦਾ ਢੱਕਣ ਚੁੱਕਦੇ ਹੀ ਚਿਹਰੇ 'ਤੇ ਉੱਡੀਆਂ ਹਵਾਈਆਂ,ਦ੍ਰਿਸ਼ ਵੇਖ ਘਬਰਾਇਆ ਸਖ਼ਸ਼
ਬੀਤੀ 10 ਅਗਸਤ ਨੂੰ ਜਦੋਂ ਉਹ ਟਰੱਕ ਡਰਾਈਵਰ ਜਗਰਾਮ ਵਾਸੀ ਸੁਲਤਾਨਾ ਖੁਰਦ (ਯੂ. ਪੀ.) ਹਾਲ ਅਬਾਦ ਅਜਨਾਲੀ ਸਮੇਤ ਆਪਣੇ-ਆਪਣੇ ਟਰੱਕਾਂ ’ਤੇ ਮੰਡੀ ਗੋਬਿੰਦਗੜ੍ਹ ਤੋਂ ਹਰੀਕੇ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਉਹ ਰਾਤ 2 ਵਜੇ ਦੇ ਕਰੀਬ ਪਿੰਡ ਚੀਮਾ ਕੋਲ ਪੁੱਜੇ ਤਾਂ ਰਸਤੇ 'ਚ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਇਸ਼ਾਰਾ ਕਰ ਕੇ ਰੋਕਿਆ, ਜਿਨ੍ਹਾਂ 'ਚੋਂ ਇਕ ਵਿਅਕਤੀ ਨੇ ਏ. ਐੱਸ. ਆਈ. ਦੀ ਵਰਦੀ ਪਾਈ ਹੋਈ ਸੀ ਤੇ ਦੂਜਾ ਸਿਵਲ ਕੱਪੜਿਆਂ 'ਚ ਸੀ।
ਇਹ ਵੀ ਪੜ੍ਹੋ : ਸ਼ਰਮਨਾਕ : ਹਵਸ ਦੀ ਅੱਗ 'ਚ ਦਰਿੰਦਾ ਬਣਿਆ ਦਾਦਾ, ਪੋਤੀ ਨਾਲ ਖੇਡਣ ਆਈ ਮਾਸੂਮ ਨੂੰ ਬਣਾਇਆ ਸ਼ਿਕਾਰ
ਇਨ੍ਹਾਂ 'ਚੋਂ ਇਕ ਵਿਅਕਤੀ ਗੁਰਜੀਤ ਸਿੰਘ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਹ ਸੇਲ ਟੈਕਸ ਮਹਿਕਮੇ 'ਚ ਇੰਸਪੈਕਟਰ ਲੱਗਾ ਹੈ ਅਤੇ ਗੁਰਜੀਤ ਉਸ ਨੂੰ ਟਰੱਕ ਦੇ ਕਾਗਜ਼ਾਤ ਦਿਖਾਵੇ। ਜਦੋਂ ਗੁਰਜੀਤ ਨੇ ਉਸ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਹ ਉਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਟਰੱਕ ਅੰਦਰ ਆ ਗਿਆ। ਉਸ ਨੇ ਡੈਸ਼ਬੋਰਡ ’ਤੇ ਪਏ 800 ਰੁਪਏ ਜ਼ਬਰਦਸਤੀ ਚੁੱਕ ਲਏ। ਇਸੇ ਤਰ੍ਹਾਂ ਦੂਜੇ ਟਰੱਕ ਡਰਾਈਵਰ ਜਗਰਾਮ ਨਾਲ ਵੀ ਬਹਿਸਬਾਜ਼ੀ ਕਰ ਕੇ ਉਸ ਦੇ ਡੈਸ਼ਬੋਰਡ ’ਤੇ ਪਏ 800 ਰੁਪਏ ਜ਼ਬਰੀ ਚੁੱਕ ਲਏ, ਜਦੋਂ ਕਿ ਵਰਦੀ ਵਾਲਾ ਸਹਾਇਕ ਥਾਣੇਦਾਰ ਪਿੱਛੇ ਇਕ ਜਗ੍ਹਾ ’ਤੇ ਹੀ ਖੜ੍ਹਾ ਰਿਹਾ, ਜਦੋਂ ਕਿ ਗੁਰਜੀਤ ਅਤੇ ਜਗਰਾਮ ਦੋਵੇਂ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਰਹੇ।
ਇਹ ਵੀ ਪੜ੍ਹੋ : ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਨੇ ਕੀਤਾ ਮੁਅੱਤਲ
ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਵਰਦੀਧਾਰੀ ਸਹਾਇਕ ਥਾਣੇਦਾਰ ਮੇਜਰ ਸਿੰਘ ਪੁਲਸ ਚੌਂਕੀ ਬਲਖੰਡੀ 'ਚ ਤਾਇਨਾਤ ਹੈ ਅਤੇ ਨਾਲ ਵਾਲਾ ਉਸ ਦਾ ਸਾਥੀ ਸੁਖਮੰਦਰ ਸਿੰਘ ਵਾਸੀ ਪਿੰਡ ਗਲੋਟੀ ਸਨ। ਇਸ ਸਬੰਧ 'ਚ ਡੀ. ਐੱਸ. ਪੀ. ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਪੁੱਛ-ਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।