ਮੋਗਾ ਹੱਤਿਆਕਾਂਡ: ਹੌਲਦਾਰ ਕੁਲਵਿੰਦਰ ਸਿੰਘ ਖਿਲਾਫ ਚੋਰੀ ਦਾ ਮਾਮਲਾ ਦਰਜ

02/17/2020 5:00:35 PM

ਮੋਗਾ (ਗੋਪੀ ਰਾਊਕੇ): ਬੀਤੀ 16 ਫਰਵਰੀ ਨੂੰ ਮੋਗਾ ਜ਼ਿਲੇ ਦੇ ਪਿੰਡ ਸੈਦ ਜਲਾਲਪੁਰ 'ਚ ਸਰਕਾਰੀ ਏ.ਕੇ. 47 ਰਾਈਫਲ ਨਾਲ ਅੰਨ੍ਹੇਵਾਹ ਫਾਈਰਿੰਗ ਕਰਕੇ ਆਪਣੀ ਪਤਨੀ ਦੇ ਇਲਾਵਾ ਸਹੁਰੇ ਪਰਿਵਾਰ ਦੇ 3 ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਕਥਿਤ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਲਾਈਨ ਮੋਗਾ ਦੇ ਇੰਚਾਰਜ ਹੌਲਦਾਰ ਬਲਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਹ ਕੁਆਰਟਰ ਗਾਰਦ ਪੁਲਸ ਲਾਈਨ ਮੋਗਾ 'ਚ ਇੰਚਾਰਜ ਹੈ। ਬੀਤੀ 16 ਫਰਵਰੀ ਨੂੰ ਜਦੋਂ ਉਹ ਨਹਾਅ ਰਿਹਾ ਸੀ ਤਾਂ ਕਥਿਤ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਨੇ ਉੱਥੇ ਆ ਕੇ ਮੇਰੀ ਇਜਾਜ਼ਤ ਦੇ ਬਗੈਰ ਮੇਰੀ ਵਰਦੀ ਦੀ ਜੇਬ 'ਚੋਂ ਚਾਬੀਆਂ ਕੱਢੀਆਂ ਅਤੇ ਤਾਲਾ ਖੋਲ੍ਹ ਕੇ ਉੱਥੋਂ ਏ.ਕੇ. 47 ਰਾਈਫਲ ਕੱਢੀ, ਜਿਸ ਦਾ ਨੰਬਰ 0714 ਹੈ, ਦੇ ਇਲਾਵਾ ਤਿੰਨ ਮੈਗਜ਼ੀਨ ਅਤੇ 75 ਕਾਰਤੂਸ ਜਿੰਦਾ ਚੋਰੀ ਕੀਤੇ ਅਤੇ ਉੱਥੋਂ ਚਲਾ ਗਿਆ ਅਤੇ ਉਸ ਦੇ ਇਸ ਦੀ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਸਹਾਇਕ ਥਾਣੇਦਾਰ ਜਸਵੰਤ ਸਿੰਘ ਆਪਣੇ ਸਹੁਰੇ ਵਾਲੇ ਪਿੰਡ ਪਹੁੰਚਿਆ ਅਤੇ ਉੱਥੇ ਆਪਣੀ ਪਤਨੀ ਰਾਜਿੰਦਰ ਕੌਰ, ਸੱਸ ਸਤਵਿੰਦਰ ਕੌਰ, ਸਾਲਾ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਉਕਤ ਘਟਨਾ ਦੇ ਬਾਅਦ ਕਥਿਤ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਨੇ ਥਾਣਾ ਧਰਮਕੋਟ 'ਚ ਜਾ ਕੇ ਆਤਮ-ਸਮਰਪਣ ਕਰ ਦਿੱਤਾ ਅਤੇ ਅਸਲਾ ਵੀ ਉਨ੍ਹਾਂ ਨੂੰ ਸੌਂਪ ਦਿੱਤਾ। ਉਕਤ ਮਾਮਲੇ 'ਚ ਥਾਣਾ ਸਿਟੀ ਮੋਗਾ ਵਲੋਂ ਚੋਰੀ  ਦਾ ਮਾਮਲਾ ਦਰਜ ਕੀਤਾ ਹੈ।


Shyna

Content Editor

Related News