ਵਰਲਡ ਪੁਲਸ ਗੇਮਜ਼ ''ਚ ਮੋਗਾ ਦੇ ਗੱਭਰੂ ਨੇ ਗੱਡੇ ਝੰਡੇ, ਜਿੱਤਿਆ ਸੋਨ ਤਮਗਾ

Friday, Aug 11, 2017 - 05:33 PM (IST)

ਵਰਲਡ ਪੁਲਸ ਗੇਮਜ਼ ''ਚ ਮੋਗਾ ਦੇ ਗੱਭਰੂ ਨੇ ਗੱਡੇ ਝੰਡੇ, ਜਿੱਤਿਆ ਸੋਨ ਤਮਗਾ

ਨਿਹਾਲ ਸਿੰਘ ਵਾਲਾ (ਬਾਵਾ, ਜਗਸੀਰ)— ਅਮਰੀਕਾ ਦੇ ਸ਼ਹਿਰ ਲਾਸ ਏਂਜਲਜ਼ ਵਿਚ ਹੋਈਆਂ ਵਰਲਡ ਪੁਲਸ ਖੇਡਾਂ ਵਿਚ ਮੋਗਾ ਜ਼ਿਲੇ ਦੇ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਨੰਗਲ ਦੇ ਹਰਭਜਨ ਸਿੰਘ ਭਜੀ ਨੇ ਸੋਨ ਤਮਗਾ ਜਿੱਤ ਕੇ ਵਿਸ਼ਵ ਪੱਧਰ 'ਤੇ ਪੰਜਾਬ ਅਤੇ ਆਪਣਾ ਨਾਂ ਰੌਸ਼ਨ ਕਰ ਲਿਆ ਹੈ। ਭਾਰਤ ਵਲੋਂ ਨੁਮਾਇੰਦਗੀ ਕਰ ਰਹੇ ਪ੍ਰਸਿੱਧ ਖਿਡਾਰੀ ਹਰਭਜਨ ਸਿੰਘ ਭਜੀ ਨੇ ਗ੍ਰੀਕੋ ਰੋਮਨ ਵਿਚ 75 ਕਿਲੋ ਵਜ਼ਨ ਅਤੇ ਫਰੀ ਸਟਾਈਲ ਕੁਸ਼ਤੀ ਵਿਚ 74 ਕਿਲੋ ਵਜ਼ਨ ਵਿਚ ਕੁਸ਼ਤੀ ਲੜੀ। ਹਰਭਜਨ ਸਿੰਘ ਭਜੀ ਨੰਗਲ ਨੇ ਫਰੀ ਸਟਾਈਲ ਕੁਸ਼ਤੀ ਵਿਚ ਖੁਸ਼ੀਅਸ ਥੈਪੋ ਨੂੰ ਹਰਾ ਕੇ ਭਾਰਤ ਲਈ ਸੋਨ ਤਮਗਾ ਜਿੱਤਿਆ ਅਤੇ ਗ੍ਰੀਕੋ ਰੋਮਨ ਕੁਸ਼ਤੀ ਵਿਚ ਜਾਰਜੀਆ ਦੇ ਥੰਮਮਮਸ਼ੀ ਨੂੰ ਹਰਾ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ।  ਹਰਭਜਨ ਭਜੀ ਨੰਗਲ ਨੂੰ ਸੋਨਾ ਅਤੇ ਚਾਂਦੀ ਦਾ ਤਮਗਾ ਜਿੱਤਣ ਦਾ ਪਤਾ ਲੱਗਣ 'ਤੇ ਇਲਾਕੇ ਤੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ। 
ਦੇਸ਼ ਵਿਦੇਸ਼ ਵੱਸਦੇ ਕੁਸ਼ਤੀ ਪ੍ਰੇਮੀਆਂ ਡਾ. ਹਰਗੁਰਪ੍ਰਤਾਪ ਸਿੰਘ, ਅੰਗਰੇਜ਼ ਸਿੰਘ, ਬਸੰਤ ਸਿੰਘ ਸੈਦੋਕੇ, ਜਗਦੇਵ ਸਿੰਘ ਧੂੜਕੋਟ, ਬਲਦੇਵ ਸਿੰਘ ਬੇਦੀ, ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਜੌਲੀ ਗਰਗ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਜਰਨੈਲੀ ਜੈਲੀ ਧਾਲੀਵਾਲ, ਪਰਵਿੰਦਰ ਸਿੰਘ ਸੇਖੋਂ, ਰਾਜਵਿੰਦਰ ਰੌਂਤਾ, ਮਾ. ਰਵਿੰਦਰ ਸਿੰਘ, ਗੋਧ ਪਹਿਲਵਾਨ, ਪ੍ਰਿੰਸੀਪਲ ਜਗਤਾਰ ਸਿੰਘ ਪ੍ਰਧਾਨ ਅਲਾਇੰਸ ਕਲੱਬ, ਰਾਜਪਾਲ ਰੋਹਤਾ, ਡਾ. ਫਕੀਰ ਮੁਹੰਮਦ, ਸੁਰਿੰਦਰ ਸ਼ਰਮਾ, ਜਸ਼ਨ ਧਾਲੀਵਾਲ, ਕਾਲਾ ਕੈਨੇਡੀਅਨ, ਮਨਦੀਪ ਧੰਮੀ, ਸੁਤੰਤਰ ਬਿਲਾਸਪੁਰ, ਬੱਬੂ ਅੰਮ੍ਰਿਤਸਰੀਆ ਆਦਿ ਨੇ ਹਰਭਜਨ ਸਿੰਘ ਭਜੀ ਤੇ ਪੰਜਾਬ ਪੁਲਸ ਨੂੰ ਮੁਬਾਰਕਵਾਦ ਦਿੰਦਿਆਂ ਮੰਗ ਕੀਤੀ ਕਿ ਹਰਭਜਨ ਸਿੰਘ ਭਜੀ ਨੂੰ ਪੁਲਸ ਮਹਿਕਮੇਂ ਵਿਚ ਤਰੱਕੀ ਦਾ ਮਾਣ-ਸਨਮਾਨ ਦਿੱਤਾ ਜਾਵੇ।


Related News