ਮੋਗਾ: 3 ਝਪਟਮਾਰ ਚੜ੍ਹੇ ਲੋਕਾਂ ਦੇ ਹੱਥੀਂ, ਕੀਤੀ ਛਿਤਰ-ਪਰੇਡ

Thursday, Feb 06, 2020 - 03:21 PM (IST)

ਮੋਗਾ: 3 ਝਪਟਮਾਰ ਚੜ੍ਹੇ ਲੋਕਾਂ ਦੇ ਹੱਥੀਂ, ਕੀਤੀ ਛਿਤਰ-ਪਰੇਡ

ਮੋਗਾ (ਗੋਪੀ ਰਾਊਕੇ): ਮੋਗਾ ਸ਼ਹਿਰ ਅੰਦਰ ਲੁੱਟ ਖੋਹ ਕਰਨ ਵਾਲਿਆਂ ਦੀ ਪੂਰੀ ਤਰ੍ਹਾਂ ਪਰਮਾਰ ਹੈ ਅਤੇ ਜਿੱਥੇ ਉਹ ਲੁਟਾ ਖੋਹਾਂ ਨੂੰ ਅੰਜਾਮ ਦਿੰਦੇ ਹਨ ਉੱਥੇ ਹੀ ਆਮ ਔਰਤਾਂ ਅਤੇ ਲੜਕੀਆਂ ਕੋਲੋਂ ਹਰ ਰੋਜ਼ ਪਰਸ ਜਾਂ ਮੋਬਾਈਲ ਖੋਹਣ ਦੀਆਂ ਖਬਰਾਂ ਵੀ ਮਿਲਦੀਆਂ ਹਨ। ਬੀਤੇ ਦਿਨ ਵੀ ਇਕ ਔਰਤ ਦੇ ਕੰਨ ਦੀ ਵਾਲੀ ਖੋਹਣ ਮਾਮਲਾ ਸਾਹਮਣੇ ਆਇਆ ਸੀ ਅਤੇ ਔਰਤ ਵੱਲੋਂ ਰੌਲਾ ਪਾਉਣ 'ਤੇ ਮੁਹੱਲਾ ਵਾਸੀਆਂ ਨੇ ਤਿੰਨ ਨੌਜਵਾਨਾਂ ਦੀ ਛਿੱਤਰ ਪਰੇਡ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਹਵਾਲੇ ਕੀਤਾ ਸੀ।

ਅੱਜ ਵੀ ਉਸੇ ਇਲਾਕੇ 'ਚ ਜਦ ਇਕ ਔਰਤ, ਜੋ ਆਈਲੈਟਸ ਸੈਂਟਰ ਤੋਂ ਪੜ੍ਹਾਈ ਕਰ ਕੇ ਵਾਪਸ ਘਰ ਅੰਦਰ ਦਾਖਲ ਹੋਣ ਲੱਗੀ ਤਾਂ ਲੁਟੇਰਿਆਂ ਨੇ ਉਸ ਦਾ ਪਰਸ ਝਪਟ ਲਿਆ ਪਰ ਮੁਹੱਲੇ ਵਾਲਿਆਂ ਨੇ ਮੁਸਤੈਦੀ ਨਾਲ ਉਕਤ ਨੌਜਵਾਨਾਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦੀ ਛਿੱਤਰ ਪਰੇਡ ਕਰ ਕੇ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News