ਦਲਿਤਾਂ ਦੇ ਮਾਣ-ਸਤਿਕਾਰ ਲਈ ਬਾਬਾ ਅੰਬੇਡਕਰ ਦਾ ਵੱਡਾ ਯੋਗਦਾਨ : ਹਰਜਿੰਦਰ ਸਿੰਘ

Tuesday, Apr 16, 2019 - 04:03 AM (IST)

ਦਲਿਤਾਂ ਦੇ ਮਾਣ-ਸਤਿਕਾਰ ਲਈ ਬਾਬਾ ਅੰਬੇਡਕਰ ਦਾ ਵੱਡਾ ਯੋਗਦਾਨ : ਹਰਜਿੰਦਰ ਸਿੰਘ
ਮੋਗਾ (ਗਰੋਵਰ, ਸੰਜੀਵ, ਗਾਂਧੀ)-ਵਾਲਮੀਕਿ ਬੋਧੀ ਸੰਤ ਲਾਲ ਬੇਗ ਸਮਾਜ ਵੱਲੋਂ ਪਿੰਡ ਜਨੇਰ ਦੇ ਦਰਬਾਰ ਬਾਬਾ ਮਜ਼ਦੀਨ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੀ ਤਸਵੀਰ ’ਤੇ ਫੁੱਲ-ਮਾਲਾਵਾਂ ਭੇਟ ਕਰਦਿਆਂ ਜੈ ਭੀਮ, ਜੈ ਭਾਰਤ ਦੇ ਨਾਅਰੇ ਲਾਏ ਗਏ। ਡਾ. ਬੀ.ਆਰ. ਅੰਬੇਡਕਰ ਵਿਦਿਆਲਿਆ ਦੇ ਬੱਚਿਆਂ ਵੱਲੋਂ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਹਾਜ਼ਰ ਪਿੰਡ ਵਾਸੀਆਂ, ਆਗੂਆਂ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਪੁਰਾਣੇ ਵਾਲਾ, ਪ੍ਰਧਾਨ ਦਰਸ਼ਨ ਸਿੰਘ ਡਗਰੂ, ਗੁਰਜੰਟ ਸਿੰਘ ਕੰਡਿਆਲਾ, ਸਤਿੰਦਰ ਸਿੰਘ ਪਾਸਵਾਨ, ਕਿਰਨਦੀਪ ਕੌਰ, ਬਲਕਾਰ ਕਾਦਰੀ ਜਨੇਰ ਨੇ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦਲਿਤਾਂ ਦੇ ਮਾਣ-ਸਤਿਕਾਰ ਲਈ ਵੱਡਾ ਯੋਗਦਾਨ ਪਾਉਂਦਿਆਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿਵਾਉਣ ਲਈ ਉਪਰਾਲੇ ਕੀਤੇ। ਇਸ ਸਮੇਂ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਰਾਜੂ, ਸਕੱਤਰ ਹੰਸ ਰਾਜ, ਖਜ਼ਾਨਚੀ ਰਾਜਾ ਸਿੰਘ ਆਦਿ ਹਾਜ਼ਰ ਸਨ।

Related News