ਸਰਕਾਰੀ ਦਫਤਰਾਂ ’ਚ ਬਾਬਾ ਸਾਹਿਬ ਦੀ ਤਸਵੀਰ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

Thursday, Mar 28, 2019 - 03:27 AM (IST)

ਸਰਕਾਰੀ ਦਫਤਰਾਂ ’ਚ ਬਾਬਾ ਸਾਹਿਬ ਦੀ ਤਸਵੀਰ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ
ਮੋਗਾ (ਬਿੰਦਾ)-ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਮੋਗਾ ਵਲੋਂ ਸਰਕਾਰੀ ਦਫਤਰਾਂ ’ਚ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਜੀ ਦੀ ਤਸਵੀਰ ਲਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਅੱਜ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਦਫਤਰ ਵਿਖੇ ਬਾਬਾ ਸਾਹਿਬ ਦੀ ਤਸਵੀਰ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭਾਵਾਧਸ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਵੀਰਭਾਨ ਦਾਨਵ, ਸਵੀਪਰ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੌਂਬਡ਼, ਭਾਵਾਧਸ ਮਾਲਵਾ ਯੋਨ ਦੇ ਪ੍ਰਮੁੱਖ ਨਰੇਸ਼ ਡੁੱਲਗਚ, ਭਾਵਾਧਸ ਯੂਥ ਵਿੰਗ ਦੇ ਵਾਈਸ ਪ੍ਰਧਾਨ ਸੁਮਨ ਕੁਮਾਰ, ਸੈਨਟਰੀ ਇੰਸਪੈਕਟਰ ਵਿਕਾਸ ਵਾਸੂਦੇਵ, ਸੈਨਟਰੀ ਇੰਸਪੈਕਟਰ ਅਰਜੁਨ ਸਿੰਘ, ਕੋ-ਕੰਨਵੀਨਰ ਰਾਜੇਸ਼ ਸਰਵਾਨ, ਸਤਪਾਲ ਸੱਤੂ ਪ੍ਰਧਾਨ ਵਾਲਮੀਕਿ ਸਭਾ ਮੋਗਾ, ਸੇਵਕ ਰਾਮ ਫੌਂਜੀ, ਸੁਰੇਸ਼ ਕਰੋਤੀਆਂ, ਸੁਖਪਾਲ ਸੌਂਦਾ, ਰਾਜਿੰਦਰ ਬੋਹਤ, ਹਰਬੰਸ ਲਾਲ ਸਾਗਰ, ਰਾਜੇਸ਼ ਬੋਹਤ, ਸੂਰਜ ਜਾਦੂ, ਰਾਜ ਕੁਮਾਰ ਗੁੱਲੂ, ਲਵਲੀ ਕੁਮਾਰ ਤੋਂ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਮੁੱਖ ਸੰਸਾਥਕ ਸੁਨੀਲ ਚਾਟਲੇ, ਹੈਪੀ ਚੌਂਬਡ਼, ਰਾਜ ਕੁਮਾਰ ਆਦਿ ਹਾਜ਼ਰ ਸਨ।

Related News