ਪਤੀ ਨੂੰ ਸੀ ਪਤਨੀ ''ਤੇ ਸ਼ੱਕ ਤਾਂ ਕਰ ਦਿੱਤਾ ਇਹ ਕਾਰਾ

Saturday, Feb 22, 2020 - 04:02 PM (IST)

ਪਤੀ ਨੂੰ ਸੀ ਪਤਨੀ ''ਤੇ ਸ਼ੱਕ ਤਾਂ ਕਰ ਦਿੱਤਾ ਇਹ ਕਾਰਾ

ਮੋਗਾ (ਸੰਜੀਵ): ਪਤਨੀ ਦੇ ਚਰਿਤਰ 'ਤੇ ਸ਼ੱਕ ਕਰਨ ਦੇ ਚੱਲਦੇ ਪਤੀ ਨੇ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੰਭੀਰ ਜ਼ਖਮੀ ਹਾਲਤ 'ਚ ਪਤਨੀ ਨੂੰ ਸਿਵਿਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਭਰਤੀ ਬਿੰਦਰ ਕੌਰ ਪਤਨੀ ਜਗਸੀਰ ਸਿੰਘ ਨਿਵਾਸੀ ਬਗਿਆਨਾ ਬਸਤੀ ਮੋਗਾ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਰਾਜ ਮਿਸਤਰੀ ਦਾ ਕੰਮ ਜਾਣਦਾ ਹੈ ਪਰ ਅੱਜ-ਕੱਲ੍ਹ ਨਸ਼ੇ ਦੇ ਇਲਾਵਾ ਕੋਈ ਕੰਮ ਨਹੀਂ ਕਰਦਾ ਉਸ ਦੇ 2 ਮੁੰਡੇ ਅਤੇ ਉਨ੍ਹਾਂ ਦੀ ਧੀ ਹੈ ਅਤੇ ਉਨ੍ਹਾਂ ਦੀ ਧੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਬੱਚਿਆਂ ਦਾ ਪੇਟ ਪਾਲਦੀ ਹੈ।

ਕੱਲ੍ਹ ਰਾਤ ਉਨ੍ਹਾਂ ਦੀ ਕੁੜੀ ਫੋਨ 'ਤੇ ਗੱਲ ਕਰ ਰਹੀ ਸੀ ਕਿ ਅਚਾਨਕ ਜਵਾਈ ਉਤੋਂ ਆ ਗਿਆ ਅਤੇ ਧੀ 'ਤੇ ਸ਼ੱਕ ਦੇ ਚੱਲਦੇ ਉਸ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਗੁਆਂਢੀਆਂ ਨੇ ਉਸ ਨੂੰ ਗੰਭੀਰ ਹਾਲਤ 'ਚ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।


author

Shyna

Content Editor

Related News