ਮੁਦੋਕੇ-ਬੁੱਟਰਕਲਾਂ ਰੋਡ ’ਤੇ ਦੋ ਮੋਟਸਾਈਕਲਾਂ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
Thursday, Dec 24, 2020 - 01:14 PM (IST)
 
            ਮੋਗਾ (ਵਿਪਨ) : ਮੁਦੋਕੇ-ਬੁੱਟਰਕਲਾਂ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 3 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
 ਜਾਣਕਾਰੀ ਮੁਤਾਬਕ ਮੋਗਾ ਦੇ ਨੇੜੇ ਪਿੰਡ ਰੋਕੇ ਕਲਾਂ ਦਾ ਗੁਰਮੀਤ ਸਿੰਘ ਆਪਣੇ 18 ਸਾਲ ਦੇ ਪੁੱਤ ਅਰਪਣ ਤੇ ਉਸ ਦੇ ਦੋਸਤ ਓਂਕਾਰ ਸਿੰਘ ਪੁੱਤ ਪੱਪੂ ਸਿੰਘ ਨੂੰ ਮੋਟਸਾਈਕਲ ’ਤੇ ਵਾਲੀਬਾਲ ਮੈਚ ਲਈ ਲੁਧਿਆਣਾ ਛੱਡਣ ਲਈ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਮੁਦੋਕੇ-ਬੁੱਟਰਕਲਾਂ ਰੋਡ ’ਤੇ ਪਹੁੰਚਿਆਂ ਤਾਂ ਸਾਹਮਣੇ ਆ ਰੇ ਮੋਟਸਾਈਕਲ, ਜਿਸ ’ਤੇ  ਸਵਾਰ ਜਗਜੀਤ ਸਿੰਘ (28) ਪੁੱਤਰ ਚਮਕੌਰ ਸਿੰਘ ਤੇ ਚਰਨਜੀਤ ਸਿੰਘ (24) ਪੁੱਤਰ ਦਰਸ਼ਨ ਸਿੰੰਘ ਵਾਸੀ ਬੁੱਟਰਕਲਾਂ ਸਵਾਰ ਸੀ, ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਗੁਰਮੀਤ ਸਿੰਘ, ਜਗਜੀਤ ਸਿੰਘ ਤੇ ਚਰਨਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਦੋਵੇਂ ਖ਼ਿਡਾਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਥੇ ਇਹ ਵੀ ਦੱਸ ਦੇਈਏ ਕਿ ਜਗਜੀਤ ਸਿੰਘ ਦੀ ਡੇਢ ਮਹੀਨੇ ਪਹਿਲਾਂ ਲੁਧਿਆਣਾ ’ਚ ਮੰਗਣੀ ਹੋਈ ਸੀ ਤੇ ਚਰਨਜੀਤ ਸਿੰਘ ਉਸ ਦਾ ਦੋਸਤ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ