ਮੋਗਾ: ਲੁਟੇਰਿਆਂ ਨਾਲ ਭਿੜਨ ਵਾਲੀ ਰਜਨੀ ਚਾਵਲਾ ਸਨਮਾਨਤ

Monday, Feb 04, 2019 - 03:12 PM (IST)

ਮੋਗਾ: ਲੁਟੇਰਿਆਂ ਨਾਲ ਭਿੜਨ ਵਾਲੀ ਰਜਨੀ ਚਾਵਲਾ ਸਨਮਾਨਤ

ਮੋਗਾ— ਐਤਵਾਰ ਸ਼ਾਮ ਨੂੰ ਮੋਗਾ ਵਿਚ ਅਰੋੜਾ ਸਭਾ ਵੱਲੋਂ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਵੱਡਾ ਯੋਗਦਾਨ ਦੇਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਗਿਆ। ਉਥੇ ਹੀ ਇਸ ਸਨਮਾਨ ਸਮਾਰੋਹ ਵਿਚ ਰਜਨੀ ਚਾਵਲਾ ਨਾਂ ਦੀ ਮਹਿਲਾ ਨੂੰ ਖਾਸ ਤੌਰ 'ਤੇ ਸਨਮਾਨਤ ਕੀਤਾ ਗਿਆ, ਜਿਨ੍ਹਾਂ ਨੇ ਪਿਛਲੇ ਦਿਨੀਂ ਉਨ੍ਹਾਂ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ 2 ਲੁਟੇਰਿਆਂ ਨੂੰ ਧੂੜ ਚਟਾਈ ਸੀ।

PunjabKesari

ਦੱਸ ਦੇਈਏ ਕਿ ਦੋ ਹਥਿਆਰਬੰਦ ਲੁਟੇਰੇ ਚਾਵਲਾ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਸਨ ਪਰ ਰਜਨੀ ਚਾਵਲਾ ਨੇ ਬਹਾਦੁਰੀ ਦਿਖਾਉਂਦੇ ਹੋਏ ਕਿ ਲੁਟੇਰਿਆਂ ਦਾ ਮੁਕਾਬਲਾ ਕੀਤਾ। ਹਾਲਾਂਕਿ ਇਸ ਦੌਰਾਨ ਲੁਟੇਰਿਆਂ ਨੇ ਗੋਲੀ ਵੀ ਚਲਾਈ ਸੀ ਪਰ ਰਜਨੀ ਨੇ ਬਹਾਦਰੀ ਦਿਖਾਉਂਦੇ ਹੋਏ ਕਿ ਚੋਰਾਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਿੱਥੇ ਰਜਨੀ ਚਾਵਲਾ ਨੇ ਖੁਦ ਨੂੰ ਸਨਮਾਨ ਮਿਲਣ 'ਤੇ ਖੁਸ਼ੀ ਜਤਾਈ ਅਤੇ ਉਥੇ ਹੀ ਔਰਤਾਂ ਨੂੰ ਖੁਦ ਨੂੰ ਨਿਡਰ ਬਣਾਉਣ ਅਤੇ ਅਜਿਹੇ ਲੋਕਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਗੱਲ ਕਹੀ।


author

cherry

Content Editor

Related News