ਮੋਗਾ ''ਚ ਠੰਡ ਨੇ ਲਈ ਇਕ ਵਿਅਕਤੀ ਦੀ ਜਾਨ

Monday, Dec 30, 2019 - 05:08 PM (IST)

ਮੋਗਾ ''ਚ ਠੰਡ ਨੇ ਲਈ ਇਕ ਵਿਅਕਤੀ ਦੀ ਜਾਨ

ਮੋਗਾ (ਸੰਜੀਵ) – ਲਗਾਤਾਰ ਪੈ ਰਹੀ ਠੰਡ ਕਾਰਨ ਮੋਗਾ 'ਚ ਰਹਿ ਰਹੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁੱਜੀ ਥਾਣਾ ਸਿਟੀ ਸਾਊਥ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਪਛਾਣ ਵਾਸਤੇ ਮਥੁਰਾਦਾਸ ਸਰਕਾਰੀ ਹਸਪਤਾਲ ’ਚ ਰਖਵਾ ਦਿੱਤਾ ਹੈ।

ਥਾਣਾ ਸਿਟੀ ਸਾਊਥ ਦੇ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮੇਨ ਬਾਜ਼ਾਰ ਵਿਖੇ ਜੁੱਤੀਆਂ ਵਾਲੀ ਮਾਰਕੀਟ ਦੀ ਇਕ ਦੁਕਾਨ ਦੇ ਸਾਹਮਣੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਦੁਕਾਨਦਾਰਾਂ ਅਨੁਸਾਰ ਇਸ ਵਿਅਕਤੀ ਨੇ ਪਿਛਲੇ ਕਈ ਸਾਲਾ ਤੋਂ ਮਾਰਕੀਟ ਦੇ ਸਾਹਮਣੇ ਆਪਣਾ ਡੇਰਾ ਜਮਾਇਆ ਹੋਇਆ ਸੀ। ਉਕਤ ਵਿਅਕਤੀ ਮਾਰਕੀਟ ਦੇ ਨਜ਼ਦੀਕ ਗੁਰਦੁਆਰਾ ਸਾਹਿਬ ’ਚ ਹੀ ਸਵੇਰੇ ਅਤੇ ਸ਼ਾਮ ਨੂੰ ਭੋਜਨ ਕਰਦਾ ਸੀ ਅਤੇ ਰਾਤ ਨੂੰ ਦੁਕਾਨਾਂ ਦੇ ਸਾਹਮਣੇ ਹੀ ਸੌਂ ਜਾਂਦਾ ਸੀ। 


author

rajwinder kaur

Content Editor

Related News