ਮੋਗਾ : ਬੈਂਸ ਸਮਰਥਕਾਂ ਨੇ ਫੂਕਿਆ ਕੈਪਟਨ ਦਾ ਪੁਤਲਾ
Tuesday, Sep 10, 2019 - 05:05 PM (IST)
ਮੋਗਾ (ਵਿਪਨ) : ਗੁਰਦਾਸਪੁਰ ਡੀ.ਸੀ. ਨਾਲ ਵਿਵਾਦ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਸੰਸਥਾਪਕ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਪਰਚੇ ਦੇ ਵਿਰੋਧ 'ਚ ਮੋਗਾ 'ਚ ਬੈਂਸ ਸਮਰਥਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਤੇ ਬੈਂਸ ਖਿਲਾਫ ਦਰਜ ਹੋਏ ਪਰਚੇ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ।
ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੈਂਸ ਨਾਲ ਰੰਜਿਸ਼ ਕੱਢ ਰਹੇ ਹਨ, ਕਿਉਂਕਿ ਸਿਟੀ ਸੈਂਟਰ ਘੋਟਾਲੇ ਵਿਚ ਕੈਪਟਨ ਸਾਬ੍ਹ ਖਿਲਾਫ ਸਿਮਰਜੀਤ ਬੈਂਸ ਨੇ ਆਵਾਜ਼ ਚੁੱਕੀ ਸੀ, ਜਿਸ ਨੂੰ ਲੈ ਕੇ ਕੈਪਟਨ ਨੇ ਇਹ ਮਾਮਲਾ ਦਰਜ ਕਰਾਇਆ ਹੈ।