ਯੂ-ਟਿਊਬ ''ਤੇ ਕਾਲ ਗਰਲ ਲਿਖ ਕੁੜੀ ਦਾ ਫ਼ੋਨ ਨੰਬਰ ਕੀਤਾ ਜਨਤਕ, ਆਡੀਓ ਤੇ ਵੀਡੀਓ ਵੀ ਕੀਤੀ ਅਪਲੋਡ

Thursday, Oct 22, 2020 - 11:11 AM (IST)

ਯੂ-ਟਿਊਬ ''ਤੇ ਕਾਲ ਗਰਲ ਲਿਖ ਕੁੜੀ ਦਾ ਫ਼ੋਨ ਨੰਬਰ ਕੀਤਾ ਜਨਤਕ, ਆਡੀਓ ਤੇ ਵੀਡੀਓ ਵੀ ਕੀਤੀ ਅਪਲੋਡ

ਮੋਗਾ (ਆਜ਼ਾਦ): ਮੋਗਾ ਨਿਵਾਸੀ ਇਕ ਲੜਕੀ ਦੀ ਯੂ-ਟਿਊਬ 'ਤੇ ਨਕਲੀ ਆਈ. ਡੀ. ਬਣਾ ਕੇ ਇਕ ਐੱਨ. ਆਰ. ਆਈ. ਮੁੰਡੇ ਵਲੋਂ ਉਸ ਨੂੰ ਬਦਨਾਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਜਾਂਚ ਦੇ ਬਾਅਦ ਥਾਣਾ ਸਿਟੀ ਸਾਊਥ ਵਲੋਂ ਪੀੜਤ ਦੀ ਸ਼ਿਕਾਇਤ 'ਤੇ ਦੋਸ਼ੀ ਲੜਕੇ ਗਗਨਦੀਪ ਖੁਰਾਣਾ ਨਿਵਾਸੀ ਜਮੀਤ ਸਿੰਘ ਰੋਡ ਮੋਗਾ ਹਾਲ ਅਬਾਦ ਕੈਨੇਡਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਦੀ ਦਰਦਨਾਕ ਮੌਤ

ਇਸ ਮਾਮਲੇ ਦੀ ਜਾਂਚ ਇੰਸਪੈਕਟਰ ਭੁਪਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਦੋਸ਼ੀ ਮੁੰਡੇ ਨੇ ਯੂ-ਟਿਊਬ 'ਤੇ ਕਾਲ ਗਰਲ ਲਿਖ ਕੇ ਆਈ. ਡੀ. ਬਣਾ ਦਿੱਤੀ ਅਤੇ ਉਸ ਵਿਚ ਮੋਬਾਇਲ ਨੰਬਰ ਦੇ ਕੇ ਐਡਲਟ ਵੀਡੀਓ ਅਪਲੋਡ ਕਰ ਦਿੱਤੀ, ਜਦੋਂ ਹੀ ਮੈਂਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਮੈਂ ਪੁਲਸ ਨੂੰ ਸੂਚਿਤ ਕੀਤਾ। ਜ਼ਿਲਾ ਪੁਲਸ ਮੁਖੀ ਨੇ ਇਸ ਦੀ ਜਾਂਚ ਡੀ. ਐੱਸ. ਪੀ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ, ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਦੋਸ਼ੀ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਗ੍ਰਿਫ਼ਤਾਰੀ ਬਾਕੀ ਹੈ।

ਇਹ ਵੀ ਪੜ੍ਹੋ :  ਆਪਣੇ ਹੀ ਰੱਖਣ ਲੱਗੇ ਬੱਚੀਆਂ 'ਤੇ ਗੰਦੀ ਨਜ਼ਰ, ਹੁਣ ਮਾਮੇ ਵਲੋਂ ਮਾਸੂਮ ਭਾਣਜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ


author

Baljeet Kaur

Content Editor

Related News