ਸਹੁੰ ਚੁੱਕ ਸਮਾਗਮ ਦਾ ਸੱਦਾ ਨਾ ਮਿਲਣ ‘ਤੇ ਭਗਵੰਤ ਮਾਨ ਨਿਰਾਸ਼, ਸਮਾਗਮ ਸਥਾਨ ਤੋਂ ਮਹਿਜ ਡੇਢ ਮਿੰਟ ਦੀ ਦੂਰੀ ‘ਤੇ ਰਹਿੰਦੇ ਨੇ ਭਗਵੰਤ

Thursday, May 30, 2019 - 11:19 PM (IST)

ਸਹੁੰ ਚੁੱਕ ਸਮਾਗਮ ਦਾ ਸੱਦਾ ਨਾ ਮਿਲਣ ‘ਤੇ ਭਗਵੰਤ ਮਾਨ ਨਿਰਾਸ਼, ਸਮਾਗਮ ਸਥਾਨ ਤੋਂ ਮਹਿਜ ਡੇਢ ਮਿੰਟ ਦੀ ਦੂਰੀ ‘ਤੇ ਰਹਿੰਦੇ ਨੇ ਭਗਵੰਤ

ਜਲੰਧਰ (ਰਮਨ ਸੋਢੀ)- ਸੰਗਰੂਰ ਤੋਂ ਦੂਸਰੀ ਵਾਰ ਆਮ ਆਦਮੀ ਪਾਰਟੀ ਦੇ ਚੁਣੇ ਗਏ ਸੰਸਦ ਮੈਂਬਰ ਭਗਵੰਤ ਮਾਨ , ਅੱਜ ਕੇਂਦਰੀ ਕੈਬਨਿਟ ਦੇ ਸਹੁੰ ਚੁੱਕ ਸਮਾਗਮ ‘ਚ ਸੱਦਾ ਨਾ ਮਿਲਣ ਕਾਰਨ ਸ਼ਾਮਲ ਨਹੀੰ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਉਹ ਅੱਜ ਦੁਪਿਹਰ ਤੱਕ ਆਪਣੇ ਪਾਸ ਦੀ ਉਡੀਕ ਕਰਦੇ ਰਹੇ ਪਰ ਜਦ ਦੁਪਿਹਰ ਦੇ ਦੋ ਵੱਜ ਗਏ ਤਾਂ ਉਨ੍ਹਾਂ ਲੋਕ ਸਭਾ ‘ਚ ਕਿਸੇ ਅਧਿਕਾਰੀ ਨੂੰ ਫੋਨ ਕੀਤਾ ਤੇ ਸਮਾਗਮ ‘ਚ ਸ਼ਾਮਲ ਹੋਣ ਲਈ ਆਪਣੇ ਪਾਸ ਬਾਰੇ ਪੁੱਛਿਆ। ਲੋਕ ਸਭਾ ‘ਚੋਂ ਉਨ੍ਹਾਂ ਨੂੰ ਮਾਨਯੋਗ ਰਾਸ਼ਟਰਪਤੀ ਦੇ ਪ੍ਰਾਈਵੇਟ ਸੈਕਟਰੀ ਓਮਾ ਸ਼ੰਕਰ ਦਾ ਨੰਬਰ ਦਿੱਤਾ ਗਿਆ। ਭਗਵੰਤ ਨੇ ਜਦੋਂ ਓਮਾ ਸ਼ੰਕਰ ਨਾਲ ਪਾਸ ਬਾਬਤ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਇਸ ਬਾਰੇ ਤੁਸੀਂ ਅਮਿਤ ਸ਼ਾਹ ਦੇ ਪੀ. ਏ . ਜਾਂ ਫਿਰ ਪੀਯੂਸ਼ ਗੋਇਲ ਜੀ ਨਾਲ ਗੱਲ ਕਰ ਲਈ ਜਾਵੇ, ਕਿਉਕਿ ਇਹ ਸਭ ਪ੍ਰਬੰਧ ਭਾਜਪਾ ਕਰ ਰਹੀ ਹੈ। ਇਸ ਤੋਂ ਬਾਅਦ ਉਹਨਾਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਤਾਂ ਪਾਸ ਪਹੁੰਚ ਗਿਆ ਹੈ ਤੇ ਮੈਂ ਖੁਦ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਿਹਾ ਹਾਂ। ਭਗਵੰਤ ਮੁਤਾਬਕ ਕੇਜਰੀਵਾਲ ਨੇ ਇਸ ‘ਤੇ ਹੈਰਾਨੀ ਪ੍ਰਗਟਾਈ। ਮਾਨ ਨੇ ਮਲਾਲ ਜਤਾਉਦਿਆਂ ਕਿਹਾ ਕਿ ਮੈਂ ਵੀ ਬਾਕੀਆਂ ਵਾਂਗ ਜਨਤਾ ਦਾ ਚੁਣਿਆਂ ਹੋਇਆ ਸਾਂਸਦ ਹਾਂ, ਫਿਰ ਮੇਰੇ ਨਾਲ ਅਜਿਹਾ ਵਿਤਕਰਾ ਕਿਉਂ ਕੀਤਾ ਗਿਆ ਹੈ? ਕੀ ਭਾਜਪਾ ਨੂੰ ਮੇਰੇ ਤੋਂ ਕੋਈ ਖਤਰਾ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਿਤਕਰਾ ਕਰਕੇ ਨਰੇਂਦਰ ਮੋਦੀ ਨੇ ਦੇਸ਼ ਦਾ ਨਾ ਹੋ ਕੇ ਭਾਜਪਾ ਦੇ ਪ੍ਰਧਾਨ ਮੰਤਰੀ ਹੋਣ ਦਾ ਸਬੂਤ ਦਿੱਤਾ ਹੈ।


author

Karan Kumar

Content Editor

Related News