ਮੋਦੀ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਕਾਂਗਰਸੀਆਂ ਲਾਏ ਧਰਨੇ
Friday, Jun 15, 2018 - 07:00 AM (IST)

ਪੱਟੀ, (ਪਾਠਕ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਅੱਜ ਕਾਂਗਰਸ ਪਾਰਟੀ ਪੱਟੀ ਵੱਲੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਪਿੰਡ ਠੱਕਰਪੁਰਾ ਵਿਖੇ ਪੈਟਰੋਲ ਤੇ ਡੀਜ਼ਲ ਦੀਆਂ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਅਤੇ ਸੁਖਵਿੰਦਰ ਸਿੰਘ ਸਿੰਧੂ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਪ੍ਰਚਾਰ ਕਰਦੇ ਨਹੀਂ ਸੀ ਥਕਦੇ ਸਨ ਕਿ ਭਾਜਪਾ ਦੀ ਸਰਕਾਰ ਬਣਨ ਨਾਲ ਚੰਗੇ ਦਿਨ ਆਉਣਗੇ ਪਰ ਜਦੋਂ ਦੀ ਕੇਂਦਰ 'ਚ ਭਾਜਪਾ ਸਰਕਾਰ ਆਈ ਹੈ, ਉਦੋਂ ਤੋਂ ਦੇਸ਼ ਦੀ ਜਨਤਾ ਅਤੇ ਕਿਸਾਨਾਂ ਦੇ ਬੁਰੇ ਦਿਨ ਸ਼ੁਰੂ ਹੋਏ ਹਨ। ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਦੇਸ਼ ਦੇ ਲੋਕਾਂ ਦੀ ਆਰਥਕ ਹਾਲਤ ਮਾੜੀ ਹੋ ਚੁੱਕੀ। ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਹਰ ਚੀਜ਼ ਮਹਿੰਗੀ ਹੋ ਰਹੀ ਹੈ ਅਤੇ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਜਿਊਣਾ ਔਖਾ ਹੋ ਚੁੱਕਾ ਹੈ। ਕਾਂਗਰਸ ਸਮੇਂ ਜੋ ਰੇਟ ਪੈਟਰੋਲ ਦਾ ਸੀ, ਉਹ ਅੱਜ ਡੀਜ਼ਲ ਦਾ ਹੋਇਆ ਪਿਆ ਹੈ। ਸਾਰੇ ਦੇਸ਼ 'ਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ, ਜਿਸ ਤੋਂ ਲੋਕ ਵਾਕਿਫ਼ ਹਨ ਅਤੇ ਮੋਦੀ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਇਸ ਮੌਕੇ ਸਤਬੀਰ ਸਿੰਘ ਰੰਮੀ, ਯੋਧਬੀਰ ਦਿਓਲ ਪ੍ਰਧਾਨ ਐੱਨ. ਐੱਸ. ਯੂ. ਆਈ., ਗੋਲਡੀ ਮੰਡ, ਸੁਖਚੈਨ ਸਿੰਘ ਮੈਂਬਰ, ਰੇਸ਼ਮ ਸਿੰਘ, ਗੁਰਸੇਵਕ ਸਿੰਘ, ਜੋਧਾ ਮੰਡ, ਜੱਜ ਸਿੰਘ, ਗੁਰਮੀਤ ਸਿੰਘ, ਗੁਰਦਾਸ ਸਿੰਘ, ਲਵਲੀ, ਭਾਗ ਸਿੰਘ, ਪ੍ਰੇਮ ਸਿੰਘ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
ਪੱਟੀ, (ਬੇਅੰਤ)-ਕਾਂਗਰਸ ਹਾਈ ਕਮਾਂਡ ਤੇ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਉਬੋਕੇ ਵਿਖੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਪੈਟਰੋਲ-ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਖਿਲਾਫ ਕਾਂਗਰਸੀਆਂ ਵੱਲੋਂ ਰੋਸ ਧਰਨਾ ਲਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਉਬੋਕੇ ਤੇ ਸੇਵਾ ਸਿੰਘ ਉਬੋਕੇ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਚੋਣਾਂ ਸਮੇਂ ਦੇਸ਼ ਵਾਸੀਆਂ ਨਾਲ ਬਹੁਤ ਵਾਅਦੇ ਕੀਤੇ ਗਏ ਸਨ ਪਰ ਅੱਜ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਲਟਾ ਦੇਸ਼ ਵਾਸੀਆਂ ਨੂੰ ਮਹਿੰਗਾਈ ਰੂਪੀ ਕੋਹਲੂ 'ਚ ਪੀੜਿਆ ਜਾ ਰਿਹਾ ਹੈ। ਇਸ ਮੌਕੇ ਕੈਪਟਨ ਹੀਰਾ ਸਿੰਘ, ਕਰਮ ਸਿੰਘ ਨੰਬਰਦਾਰ, ਹਰਜੀਤ ਸਿੰਘ, ਅਮਰੀਕ ਸਿੰਘ ਮਿੱਠੂ, ਅੰਗਰੇਜ਼ ਸਿੰਘ ਢਿੱਲੋਂ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਬਾਹਮਣੀਵਾਲਾ, ਗੁਰਵੇਲ ਸਿੰਘ, ਰੱਖਾ ਸਿੰਘ, ਸਿਮਰਨਜੀਤ ਸਿੰਘ ਢਿੱਲੋਂ ਆਦਿ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।
ਹਰੀਕੇ ਪੱਤਣ, (ਲਵਲੀ)-ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਦੇ ਖਿਲਾਫ ਅੱਜ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹਰੀਕੇ ਦੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਹਰੀਕੇ ਪੱਤਣ ਦੇ ਮੁੱਖ ਮੇਨ ਚੌਕ 'ਚ ਮੋਦੀ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਕੇ ਦੇਸ਼ ਦੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਦੇਸ਼ ਦੇ ਲੋਕ ਭਾਰੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਸੱਤਾ 'ਚ ਆਉਣ ਤਂੋ ਪਹਿਲਾਂ ਇਸ ਸਰਕਾਰ ਨੇ ਮਹਿੰਗਾਈ ਘੱਟ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਤ ਦੀ ਮਹਿੰਗਾਈ ਕਰਕੇ ਪੂਰੇ ਦੇਸ਼ ਦਾ ਦਵਾਲਾ ਕੱਢ ਕੇ ਰੱਖ ਦਿੱਤਾ ਹੈ ਅਤੇ ਹਰ ਫਰੰਟ 'ਤੇ ਮੋਦੀ ਸਰਕਾਰ ਫੇਲ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨਾਲ ਬੜੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਹ ਸਾਰੇ ਚੋਣ ਵਾਅਦੇ ਝੂਠੇ ਹੀ ਸਾਬਤ ਹੋਏ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਲਬੀਰ ਸੇਖੋਂ, ਜੋਗਿੰਦਰਪਾਲ ਵੇਦੀ, ਰੌਸ਼ਨ ਲਾਲ ਆੜ੍ਹਤੀ ਯੂਨੀਅਨ ਪ੍ਰਧਾਨ, ਫੀਰੀ ਸ਼ਾਹ ਆੜ੍ਹਤੀ, ਮੋਨੂੰ ਸ਼ਰਮਾ ਹਰੀਕੇ, ਕਾਬਲ ਸਿੰਘ ਠੇਕੇਦਾਰ, ਸੁਰਿੰਦਰ ਮਲਹੋਤਰਾ, ਸੁਖਵਿੰਦਰ ਸਿੰਘ ਸਫਲ, ਮੇਜਰ ਸਿੰਘ ਕਿਰਤੋਵਾਲ, ਜਗਬੀਰ ਸਿੰਘ ਸੋਨੂੰ, ਅਮਰੀਕ ਸਿੰਘ ਜਥੇਦਾਰ, ਮੱਖਣ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਮੋਹਿਤ ਪੁਰੀ, ਹਰਪਾਲ ਸਿੰਘ, ਰਮਨ ਪਹੁਪਿੰਡ, ਸੋਨਾ , ਭੋਲਾ ਸ਼ਰਮਾ, ਗੁਰਭੇਜ, ਪਿੰਟੂ, ਗੁਲਸ਼ਨ ਮਲਹੋਤਰਾ, ਸੁਨੀਲ ਸ਼ਰਮਾ, ਮਨਦੀਪ ਸਿੰਘ ਮੱਤਾ, ਗੁਰਨਾਮ ਸਿੰਘ ਬੱਬੀ ਬਾਠ ਆਦਿ ਕਾਂਗਰਸੀ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ।