ਫਿਰੋਜ਼ਪੁਰ ਜੇਲ੍ਹ ''ਚੋਂ ਤਲਾਸ਼ੀ ਦੌਰਾਨ 6 ਮੋਬਾਇਲ ਫੋਨ ਬਰਾਮਦ
Saturday, May 31, 2025 - 03:19 PM (IST)

ਫਿਰੋਜ਼ਪੁਰ (ਕੁਮਾਰ) : ਜੇਲ੍ਹ ਸੁਪਰੀਡੈਂਟ ਸਤਨਾਮ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਜੇਲ੍ਹ ਸਟਾਫ਼ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ 6 ਮੋਬਾਇਲ ਫੋਨ ਬਰਾਮਦ ਹੋਏ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਵੱਲੋਂ ਭੇਜੀ ਗਈ ਲਿਖਤੀ ਜਾਣਕਾਰੀ ਦੇ ਆਧਾਰ 'ਤੇ 7 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਹਵਾਲਾਤੀ ਸੁਰਿੰਦਰ ਸਿੰਘ, ਹਵਾਲਾਤੀ ਗੁਰਮਨਪ੍ਰੀਤ ਸਿੰਘ, ਕਰਨਦੀਪ ਸਿੰਘ, ਹਵਾਲਾਤੀ ਤਰੁਣ ਉਰਫ਼ ਬਾਦਲ, ਹਵਾਲਾਤੀ ਬਲਜਿੰਦਰ ਸਿੰਘ ਉਰਫ਼ ਲਵਲੀ, ਹਵਾਲਾਤੀ ਸੌਲਵ ਸਿੰਘ ਅਤੇ ਹਵਾਲਾਤੀ ਸੁਖਚੈਨ ਸਿੰਘ ਤੋਂ ਤਲਾਸ਼ੀ ਦੌਰਾਨ 5 ਕੀਪੈਡ ਫ਼ੋਨ ਅਤੇ ਇੱਕ ਟੱਚ ਸਕਰੀਨ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ ਹੈ।