ਆਨਲਾਈਨ ਠੱਗੀ ਸ਼ਿਕਾਰ ਹੋਇਆ ਵਿਅਕਤੀ, ਬੈਂਕ ਖਾਤੇ ''ਚੋਂ 4,28,000 ਉੱਡੇ

Sunday, Oct 11, 2026 - 06:17 PM (IST)

ਆਨਲਾਈਨ ਠੱਗੀ ਸ਼ਿਕਾਰ ਹੋਇਆ ਵਿਅਕਤੀ, ਬੈਂਕ ਖਾਤੇ ''ਚੋਂ 4,28,000 ਉੱਡੇ

ਫਿਰੋਜ਼ਪੁਰ (ਕੁਮਾਰ, ਪਰਮਜੀਤ)– 2 ਵਾਰ ਵਿਚ ਇਕ ਵਿਅਕਤੀ ਦੇ ਬੈਂਕ ਖਾਤਿਆਂ ਵਿਚੋਂ 4 ਲੱਖ 28 ਹਜ਼ਾਰ 511 ਰੁਪਏ ਟਰਾਂਸਫਰ ਕਰਨ ਸਬੰਧੀ ਹੋਈ ਠੱਗੀ ਨੂੰ ਲੈ ਕੇ ਥਾਣਾ ਸਾਈਬਰ ਕਰਾਈਮ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਸਿਧਾਰਥ ਚੌਹਾਨ ਪੁੱਤਰ ਰਾਜਕੁਮਾਰ ਚੌਹਾਨ ਵਾਸੀ ਵਿਕਾਸ ਵਿਹਾਰ ਫਿਰੋਜ਼ਪੁਰ ਨੇ ਸਾਈਬਰ ਕਰਾਈਮ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਉਸ ਵਿਅਕਤੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕ੍ਰੈਡਿਟ ਕਾਰਡ ਖਤਮ ਹੋ ਗਿਆ ਹੈ ਅਤੇ ਨਵੇਂ ਕ੍ਰੈਡਿਟ ਕਾਰਡ ਦੀ ਤਸਦੀਕ ਕੀਤੀ ਜਾਣੀ ਹੈ। 

ਇਹ ਵੀ ਪੜ੍ਹੋ- ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਦੇ 18 ਜ਼ਿਲ੍ਹਿਆਂ ’ਚ ਫਲਾਇੰਗ ਸਕੁਐਡ ਤਾਇਨਾਤ, ਹੁਣ ਹੋਵੇਗੀ ਸਖ਼ਤ ਕਾਰਵਾਈ

ਉਸ ਅਣਪਛਾਤੇ ਵਿਅਕਤੀ ਨੇ ਨਵੇਂ ਕਾਰਡ ਦੀ ਤਸਦੀਕ ਕਰਨ ਲਈ ਸ਼ਿਕਾਇਤਕਰਤਾ ਤੋਂ ਉਸ ਦੇ ਮੋਬਾਈਲ ਫੋਨ ’ਤੇ ਆਇਆ ਓ. ਟੀ. ਪੀ. ਨੰਬਰ ਪੁੱਛਿਆ। ਸ਼ਿਕਾਇਤਕਰਤਾ ਦੇ ਅਨੁਸਾਰ ਉਸ ਨੇ ਜਿਵੇਂ ਹੀ ਉਸ ਅਣਪਛਾਤੇ ਵਿਅਕਤੀ ਨੂੰ ਓ. ਟੀ. ਪੀ. ਨੰਬਰ ਦਿੱਤਾ ਤਾਂ ਉਸੇ ਸਮੇਂ ਉਸ ਦਾ ਮੋਬਾਈਲ ਫੋਨ ਹੈਕ ਹੋ ਗਿਆ ਅਤੇ ਉਸ ਦੇ ਦੋ ਵੱਖ-ਵੱਖ ਕ੍ਰੈਡਿਟ ਕਾਰਡਾਂ ਦੇ ਦੋ ਵੱਖ-ਵੱਖ ਆਰ. ਬੀ. ਐੱਲ. ਬੈਂਕ ਅਤੇ ਯੈਸ ਬੈਂਕ ਦੇ ਖਾਤਿਆਂ ਵਿਚੋਂ 4 ਲੱਖ 28 ਹਜ਼ਾਰ 511 ਰੁਪਏ ਨਿਕਲ ਗਏ। ਸ਼ਿਕਾਇਤਕਰਤਾ ਵੱਲੋਂ 1930 ਹੈਲਪਲਾਈਨ ਨੰਬਰ ’ਤੇ ਇਸ ਘਟਨਾ ਸਬੰਧੀ ਸ਼ਿਕਾਇਤ ਕੀਤੀ ਗਈ ਅਤੇ ਹੁਣ ਉਸ ਦੇ ਬਿਆਨ ਲੈ ਕੇ ਅਣਪਛਾਤੇ ਠੱਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤਕਨੀਕੀ ਸਰੋਤਾਂ ਦੇ ਆਧਾਰ ’ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ ਤਾਂ ਰਹਿ ਗਈ ਹੱਕੀ-ਬੱਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News