ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ, ਹੈੱਡਫੋਨ, ਚਾਰਜਰ ਤੇ ਡਾਟਾ ਕੇਬਲ ਬਰਾਮਦ
Monday, Aug 05, 2024 - 12:42 PM (IST)

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਮੁਹਿੰਮ ਦੌਰਾਨ 6 ਮੋਬਾਇਲ ਫੋਨ, ਹੈੱਡਫੋਨ, ਡਾਟਾ ਕੇਬਲ ਅਤੇ ਚਾਰਜਰ ਬਰਾਮਦ ਹੋਏ ਹਨ, ਜਿਸ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਵੱਲੋਂ ਭੇਜੇ ਗਏ ਲਿਖ਼ਤੀ ਪੱਤਰ ਦੇ ਆਧਾਰ ’ਤੇ ਹਵਾਲਾਤੀ ਗੁਰਪਿਆਰ ਸਿੰਘ, ਹਵਾਲਾਤੀ ਮੁਖਤਿਆਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਪੁਲਸ ਨੂੰ ਭੇਜੀ ਸੂਚਨਾ ’ਚ ਦੱਸਿਆ ਹੈ ਕਿ ਜਦੋਂ ਸਹਾਇਕ ਸੁਪਰੀਡੈਂਟ ਵੱਲੋਂ ਜੇਲ੍ਹ ਮੁਲਾਜ਼ਮਾਂ ਦੇ ਨਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਹਵਾਲਾਤੀ ਗੁਰਪਿਆਰ ਅਤੇ ਹਵਾਲਾਤੀ ਮੁਖਤਿਆਰ ਸਿੰਘ ਤੋਂ 5 ਮੋਬਾਇਲ ਫੋਨ, ਇਕ ਹੈੱਡਫੋਨ, ਡਾਟਾ ਕੇਬਲ ਅਤੇ ਚਾਰਜਰ ਬਰਾਮਦ ਹੋਏ ਅਤੇ ਇਕ ਲਾਵਾਰਿਸ ਹਾਲਤ ’ਚ ਮੋਬਾਇਲ ਫੋਨ ਮਿਲਿਆ।