ਸੈਂਟਰਲ ਜੇਲ੍ਹ ''ਚ ਕੈਦੀ-ਹਵਾਲਾਤੀਆਂ ਤੋਂ ਬਰਾਮਦ ਹੋਏ 7 ਮੋਬਾਇਲ, FIR ਦਰਜ

Thursday, Apr 13, 2023 - 05:17 PM (IST)

ਸੈਂਟਰਲ ਜੇਲ੍ਹ ''ਚ ਕੈਦੀ-ਹਵਾਲਾਤੀਆਂ ਤੋਂ ਬਰਾਮਦ ਹੋਏ 7 ਮੋਬਾਇਲ, FIR ਦਰਜ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ 'ਚ ਚੈਕਿੰਗ ਦੌਰਾਨ ਕੈਦੀ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ ਹੋਣ ’ਤੇ ਸਹਾਇਕ ਸੁਪਰੀਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਜਾਂਚ ਅਧਿਕਾਰੀ ਬਿੰਦਰ ਸਿੰਘ, ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮ ਕੈਦੀ ਹਵਾਲਾਤੀਆਂ ਦੇ ਨਾਮ ਸਤਿੰਦਰ ਕੁਮਾਰ, ਬੂਟਾ ਸਿੰਘ, ਸੁਮਿਤ, ਸੋਨੂੰ ਗੁਪਤਾ, ਬੋਬੀ, ਪੁਨੀਤ ਗਰਗ, ਸਰਵਉੱਚ ਸਿੰਘ ਹਨ।

ਉਨ੍ਹਾਂ ਨੇ ਦੱਸਿਆ ਕਿ ਉਕਤ ਬੰਦੀਆਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ। ਸਿਮ ਕਾਰਡ ਡਿਟੇਲ ਵੀ ਕੱਢਵਾਈ ਜਾਵੇਗੀ ਅਤੇ ਪਤਾ ਕਰਵਾਇਆ ਜਾਵੇਗਾ ਕਿ ਇਹ ਸਿਮ ਕਾਰਡ ਕਿਸ ਦੇ ਆਧਾਰ ਕਾਰਡ ’ਤੇ ਜਾਰੀ ਹੋਇਆ।
 


author

Babita

Content Editor

Related News