ਮੋਬਾਇਲ ਵਿੰਗ ਨੇ ਦੋ ਦਿਨਾ ਵਿਸ਼ੇਸ਼ ਮੁਹਿੰਮ ਦੌਰਾਨ 107 ਟਰੱਕ ਕੀਤੇ ਜ਼ਬਤ, ਕਰੋੜਾਂ ਦਾ ਜੁਰਮਾਨਾ ਕੀਤਾ ਜਾਵੇਗਾ ਵਸੂਲ

Thursday, Aug 24, 2023 - 10:58 PM (IST)

ਮੋਬਾਇਲ ਵਿੰਗ ਨੇ ਦੋ ਦਿਨਾ ਵਿਸ਼ੇਸ਼ ਮੁਹਿੰਮ ਦੌਰਾਨ 107 ਟਰੱਕ ਕੀਤੇ ਜ਼ਬਤ, ਕਰੋੜਾਂ ਦਾ ਜੁਰਮਾਨਾ ਕੀਤਾ ਜਾਵੇਗਾ ਵਸੂਲ

ਲੁਧਿਆਣਾ (ਸੇਠੀ)-ਪੰਜਾਬ ਦੇ ਫਾਈਨਾਂਸ, ਪਲਾਨਿੰਗ, ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਐਡਵਕੇਟ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਕਿਹਾ ਕਿ 23-24 ਅਗਸਤ ਨੂੰ ਮੰਡੀ ਗੋਬਿੰਦਗੜ੍ਹ ਵਿਚ ਰਾਜ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.) ਵਿਭਾਗ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮੋਬਾਈਲ ਵਿੰਗ ਵੱਲੋਂ ਚਲਾਈ ਦੋ ਦਿਨਾ ਵਿਸ਼ਸ਼ ਮੁਹਿੰਮ ਦੌਰਾਨ 107 ਟਰੱਕ ਜ਼ਬਤ ਕੀਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਹਨਾਂ ਰਾਹੀਂ ਲਿਜਾਏ ਜਾ ਰਹੇ ਮਾਲ ਦੀ ਇਵੈਲਿਊਏਸ਼ਨ ਤੋਂ ਬਾਅਦ ਡਿਫਾਲਟਰ ’ਤੇ ਦੋ ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ਨਾਨੇ ਨੇ ਮਾਸੂਮ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

PunjabKesari

ਮੰਤਰੀ ਨੇ ਕਿਹਾ ਕਿ ਮੁਹਿੰਮ ਦੌਰਾਨ ਮੋਬਾਇਲ ਵਿੰਗ ਅਧਿਕਾਰੀਆਂ ਨੂੰ ਗੁੱਡਜ਼ ਐਂਡ ਸਰਵਿਸ ਟੈਕਸ ਅਧਿਨਿਯਮ ਦੀ ਧਾਰਾ 71 ਦੇ ਤਹਿਤ ਕਾਰੋਬਾਰੀ ਕੰਪਲੈਕਸਾਂ ਅਤੇ ਜ਼ਰੂਰੀ ਰਿਕਰਡ ਤੱਕ ਪੁੱਜਣ ਲਈ ਆਥੋਰਾਈਜ਼ਡ ਕੀਤਾ ਗਿਆ ਸੀ ਤਾਂ ਕਿ ਉਹ ਸੜਕ ’ਤੇ ਚੱਲਣ ਵਾਲੇ ਵਾਹਨਾਂ ਤੋਂ ਇਲਾਵਾ ਕਾਰੋਬਾਰੀ ਕੰਪਲੈਕਸਾਂ ਦੀ ਇੰਸਪੈਕਸ਼ਨ ਕਰਨ ਅਤੇ ਨਾਲ ਹੀ ਜ਼ਰੂਰੀ ਰਿਕਾਰਡਾਂ ਦੀ ਵੀ ਜਾਂਚ ਕਰੇ।

ਇਹ ਖ਼ਬਰ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਵੱਡੀ ਵਾਰਦਾਤ, ਭਤੀਜੇ ਨੇ ਕੁਹਾੜੀ ਮਾਰ ਕੇ ਚਾਚੇ ਨੂੰ ਉਤਾਰਿਆ ਮੌਤ ਦੇ ਘਾਟ

ਚੀਮਾ ਨੇ ਕਿਹਾ ਕਿ 23 ਅਗਸਤ ਨੂੰ ਪਟਿਆਲਾ, ਲੁਧਿਆਣਾ ਅਤੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦੇ ਮੋਬਾਇਲ ਵਿੰਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ 55 ਵਾਹਨ ਜ਼ਬਤ ਕੀਤੇ ਗਏ, ਜਦਕਿ ਰੋਪੜ, ਪਟਿਆਲਾ ਤੇ ਸ਼ੰਭੂ ਦੇ ਮੋਬਾਇਲ ਵਿੰਗ ਵੱਲੋਂ 52 ਵਾਹਨ ਜ਼ਬਤ ਕੀਤੇ ਗਏ ਹਨ। 24 ਅਗਸਤ ਦੀ ਦੁਪਹਿਰ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਨੋਟਿਸ ਜਾਰੀ ਕਰਨ ਤੋਂ ਬਾਅਦ ਡਿਫਾਲਟਰਾਂ ਖਿਲਾਫ਼ ਜੁਰਮਾਨਾ ਤੈਅ ਕਰਨ ਲਈ ਟੈਕਸ ਇੰਟੈਲੀਜੈਂਸ ਯੂਨਿਟ ਵੱਲੋਂ ਸਬੰਧਤ ਫਰਮਾਂ ਅਤੇ ਟ੍ਰਾਂਸਪੋਰਟ ਕੀਤੇ ਜਾ ਰਹੇ ਮਾਲ ਦੀਆਂ ਪ੍ਰਤੀਕਿਰਿਆਵਾਂ ਦੀ ਇਵੈਲਿਊਏਸ਼ਨ ਕੀਤੀ ਜਾਵੇਗੀ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਵਾਹਨਾਂ ਤੋਂ ਮੌਕੇ ’ਤੇ ਬਿੱਲ ਨਹੀਂ ਪਾਏ ਗਏ। ਈ. ਵੇ. ਬਿੱਲ ਅਤੇ ਹੋਰ ਜ਼ਰੂਰੀ ਦਸਤਾਵੇਜ਼ ਨਾ ਮਿਲਣ ’ਤੇ ਜ਼ਬਤ ਕਰ ਲਏ ਗਏ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਕਾਬੂ

ਇਹ ਕਾਰਵਾਈ ਵਧੀਕ ਕਮਿਸ਼ਨਰ (ਪੀ. ਸੀ. ਐੱਸ.) ਜੀਵਨਜੋਤ ਕੌਰ ਦੇ ਨਿਰਦੇਸ਼ਾਂ ’ਤੇ ਕੀਤੀ ਗਈ, ਜਦਕਿ ਮੌਕੇ ’ਤੇ ਸਟੇਟ ਟੈਕਸ ਅਫ਼ਸਰ ਪ੍ਰੀਤ ਮਹਿੰਦਰ ਚੀਮਾ (ਸ਼ੰਭੂ), ਐੱਚ. ਐੱਸ. ਨਾਗੀ (ਸ਼ੰਭੂ), ਸਤਵੰਤ ਟਿਵਾਧਾ, ਅਵਨੀਤ ਭੋਗਲ (ਲੁਧਿਆਣਾ), ਲਖਵੀਰ ਸਿੰਘ ਚਹਿਲ (ਰੋਪੜ) ਦੇ ਨਾਲ ਕਈ ਹੋਰ ਅਧਿਕਾਰੀ ਸ਼ਾਮਲ ਰਹੇ। ਸਟੇਟ ਟੈਕਸ ਅਫ਼ਸਰ ਲਖਵੀਰ ਸਿੰਘ ਚਹਿਲ ਮੋਬਾਇਲ ਵਿੰਗ ਦੇ ਹੁਣ ਤੱਕ ਦੇ ਇਤਿਹਾਸ ਵਿਚ ਇਕ ਦਿਨ ਦੇ ਅੰਦਰ ਸਭ ਤੋਂ ਜ਼ਿਆਦਾ ਟਰੱਕ, ਗੱਡੀਆਂ ਫੜਨ ਵਾਲੇ ਪਹਿਲੇ ਅਧਿਕਾਰੀ ਹਨ। ਲਖਵੀਰ ਸਿੰਘ ਚਹਿਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਫੜੀਆਂ ਗਈਆਂ ਗੱਡੀਆਂ ਵਿਚ ਜ਼ਿਆਦਾਤਰ ਬਿਨਾਂ ਬਿੱਲ ਅਤੇ ਬੋਗਸ ਬਿੱਲਾਂ ਦੇ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਹੁਣ ਬਾਰੀਕੀ ਨਾਲ ਜਾਂਚ ਕਰਕੇ ਅਗਲੀ ਕਾਰਵਾਈ ’ਤੇ ਜੁਰਮਾਨਾ ਲਗਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News