ਮੋਬਾਇਲ ਝਪਟ ਕੇ ਭੱਜਣ ਵਾਲਾ ਲੁਟੇਰਾ ਕਾਬੂ

Tuesday, Jul 11, 2017 - 04:52 AM (IST)

ਮੋਬਾਇਲ ਝਪਟ ਕੇ ਭੱਜਣ ਵਾਲਾ ਲੁਟੇਰਾ ਕਾਬੂ

ਅੰਮ੍ਰਿਤਸਰ,   (ਸੰਜੀਵ)-  ਕ੍ਰਿਸਟਲ ਚੌਕ ਤੋਂ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਕੇ ਪਹਿਲਾਂ ਤਾਂ ਛਿੱਤਰ ਪਰੇਡ ਕੀਤੀ ਫਿਰ ਉਸ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ। ਲੁਟੇਰੇ ਦੀ ਪਛਾਣ ਸੰਜੂ ਕੁਮਾਰ ਦੇ ਰੂਪ ਵਿਚ ਹੋਈ। ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਮੁਲਜ਼ਮ ਦੇ ਵਿਰੁੱਧ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਦੇ ਅਨੁਸਾਰ ਸੰਜੂ ਕੁਮਾਰ ਕ੍ਰਿਸਟਲ ਚੌਕ ਦੇ ਨੇੜੇ ਘਾਤ ਲਗਾ ਕੇ ਖੜ੍ਹਾ ਸੀ, ਉਸੇ ਦੌਰਾਨ ਜਦੋਂ ਇਕ ਮੋਬਾਇਲ ਸੁਣ ਰਿਹਾ ਜਵਾਨ ਉਸ ਦੇ ਨਿਸ਼ਾਨੇ 'ਤੇ ਆਇਆ ਤਾਂ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਭੱਜਣ ਲਗਾ। ਰੌਲਾ ਸੁਣ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਥੇ ਹੀ ਖੜ੍ਹੇ ਟਰੈਫਿਕ ਕਰਮਚਾਰੀ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News