ਫਿਰੋਜ਼ਪੁਰ ਜੇਲ੍ਹ ''ਚ ਬੰਦ ਗੈਂਗਸਟਰ ਅਤੇ ਅੱਤਵਾਦੀ ਹਵਾਲਾਤੀ ਕੋਲੋਂ ਮੋਬਾਇਲ ਅਤੇ ਸਿਮ ਬਰਾਮਦ
Monday, May 23, 2022 - 06:02 PM (IST)
ਫਿਰੋਜ਼ਪੁਰ(ਕੁਮਾਰ): ਮੋਬਾਇਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ 'ਚ ਰਹਿਣ ਵਾਲੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਗੈਂਗਸਟਰ ਹਵਾਲਾਤੀ ਪ੍ਰਿੰਸ ਉਰਫ਼ ਮਨੀ ਅਤੇ ਕਥਿਤ ਅੱਤਵਾਦੀ ਹਵਾਲਾਤੀ ਤੋਂ ਸਰਚ ਅਭਿਆਨ ਦੌਰਾਨ 2 ਮੋਬਾਇਲ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਜਿਸਨੂੰ ਲੈ ਕੇ ਥਾਣਾ ਸਿਟੀ ਦੀ ਪੁਲਸ ਵੱਲੋਂ ਕਥਿਤ ਹਵਾਲਾਤੀ ਅੱਤਵਾਦੀ ਹਰਚਰਨ ਸਿੰਘ ਵਾਸੀ ਨਾਗਲੋ ਦਿੱਲੀ ਅਤੇ ਗੈਂਗਸਟਰ ਹਲਾਵਤੀ ਪ੍ਰਿੰਸ ਉਰਫ਼ ਮਨੀ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।
ਇਹ ਵੀ ਪੜ੍ਹੋ- ਭਾਖੜਾ ਨਹਿਰ ਰਾਹੀਂ ਲੁੱਟਿਆ ਜਾ ਰਿਹਾ ਪੰਜਾਬ ਦਾ ਪਾਣੀ, ਨਾਸਾ ਦੀ ਰਿਪੋਰਟ ’ਚ ਸਾਹਮਣੇ ਆਏ ਹੈਰਾਨੀਜਨਕ ਅੰਕੜੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਆਈ. ਵਰਿੰਦਰ ਕੁਮਾਰ ਨੇ ਦੱਸਿਆ ਕਿ ਜੇਲ੍ਹ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਥਾਣਾ ਸਿਟੀ ਨੂੰ ਭੇਜੇ ਪੱਤਰ ਵਿੱਚ ਦੱਸਿਆ ਕਿ ਜਦੋਂ ਉਨ੍ਹਾਂ ਬਲਾਕ ਨੰਬਰ 3 ਦੀ ਚੌਂਕੀ ਨੰਬਰ 3 ਦੀ ਤਲਾਸ਼ੀ ਲਈ ਤਾਂ ਉੱਥੇ ਮੌਜੂਦ ਕਥਿਤ ਅੱਤਵਾਦੀ ਹਰਚਰਨ ਸਿੰਘ ਕੋਲੋਂ ਏਅਰਟੈੱਲ ਸਿਮ ਕਾਰਡ ਅਤੇ ਬੈਟਰੀ ਸਮੇਤ ਟੱਚ ਮੋਬਾਇਲ ਬਰਾਮਦ ਹੋਇਆ। ਮਿਲੀ ਜਾਣਕਾਰੀ ਅਨੁਸਾਰ ਵਾਰਡਰ ਛਿੰਦਰ ਸਿੰਘ ਜਦੋਂ ਇਹ ਮੋਬਾਇਲ ਫੋਨ ਸਹਾਇਕ ਸੁਪਰਡੈਂਟ ਦੇ ਹਵਾਲੇ ਕਰਨ ਲੱਗਾ ਤਾਂ ਨਾਮਜ਼ਦ ਨੇ ਝਪਟਾ ਮਾਰ ਕੇ ਫੋਨ ਖੋਹ ਲਿਆ ਅਤੇ ਤੋੜ ਦਿੱਤਾ।
ਇਹ ਵੀ ਪੜ੍ਹੋ- ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਤਿੰਨ ਸਾਲ ਦੀ ਸਜ਼ਾ
ਦੂਜੇ ਪਾਸੇ ਬਲਾਕ ਨੰਬਰ 2 ਦੀ ਚੌਂਕੀ ਨੰਬਰ 5 ਦੀ ਤਲਾਸ਼ੀ ਲੈਣ 'ਤੇ ਗੈਂਗਸਟਰ ਹਲਾਵਤੀ ਪ੍ਰਿੰਸ ਇਕ ਸੈਮਸੰਗ ਮੋਬਾਇਲ ਸਮੇਤ ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- DC ਨੇ ਅਣ-ਅਧਿਕਾਰਤ ਟਰੈਵਲ ਏਜੰਟਾਂ ਨੂੰ ਜਾਇਦਾਦ ਕਿਰਾਏ ’ਤੇ ਦੇਣ ’ਤੇ ਲਾਈ ਰੋਕ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।