ਰੂਪਨਗਰ ਜੇਲ 'ਚੋਂ ਕੈਦੀਆਂ ਕੋਲੋ 3 ਮੋਬਾਇਲ ਫੋਨ ਬਰਾਮਦ, ਖੁੱਲ੍ਹੀ ਸੁਰੱਖਿਆ ਪ੍ਰਬੰਧਾਂ ਦੀ ਪੋਲ

12/16/2019 4:17:50 PM

ਰੂਪਨਗਰ (ਸੱਜਨ ਸੈਣੀ) : ਇੱਥੋਂ ਦੀ ਜੇਲ 'ਚ ਚੈਕਿੰਗ ਦੌਰਾਨ ਤਿੰਨ ਕੈਦੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮੋਬਾਇਲ ਫੋਨ ਜੇਲ ਦੇ ਸਹਾਇਕ ਸੁਪਰਡੈਂਟ ਵੱਲੋਂ ਚੈਕਿੰਗ ਦੌਰਾਨ ਫੜੇ ਗਏ ਹਨ। ਜੇਲ 'ਚ ਇਸ ਤਰ੍ਹਾਂ ਕੈਦੀਆਂ ਕੋਲੋਂ ਮੋਬਾਇਲ ਫੋਨ ਫੜੇ ਜਾਣ ਕਾਰਨ ਜੇਲ ਦੀ ਸੁਰੱਖਿਆ ਪ੍ਰਣਾਲੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ ਕਿ ਆਖਿਰ ਜੇਲ 'ਚ ਇਹ ਮੋਬਾਇਲ ਫੋਨ ਆਏ ਕਿੱਥੋਂ ਨੇ ਕਿਉਂਕਿ ਜੇਲ 'ਚ ਤਾਂ ਇੱਕ ਸੂਈ ਵੀ ਨਹੀਂ ਜਾ ਸਕਦੀ ਫਿਰ ਮੋਬਾਇਲ ਫੋਨ ਕਿਵੇਂ ਪਹੁੰਚ ਗਏ।

ਦੱਸਣਯੋਗ ਹੈ ਕਿ ਜੇਲ ਦੇ ਸਹਾਇਕ ਸੁਪਰਡੈਂਟ ਚਮਨ ਲਾਲ ਵੱਲੋਂ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਗਿਆ ਹੈ ਜਦੋਂ ਉਨ੍ਹਾਂ ਵਲੋਂ ਬੈਰਕ ਨੰਬਰ 5 ਦੀ ਚੈਕਿੰਗ ਕੀਤੀ ਗਈ ਤਾਂ ਉਕਤ ਬੈਰਕ 'ਚ ਬੰਦ ਕੈਦੀ ਗੁਰਵਿੰਦਰ ਸਿੰਘ ਉਰਫ ਮਾਨਾ ਵਾਸੀ ਫਤਿਹਪੁਰ ਜੱਟਾ, ਜਿਲਾ ਫਤਿਹਗੜ•ਸਾਹਿਬ ਕੋਲੋ ਇੱਕ ਕਾਲੇ ਰੰਗ ਦਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਹੋਇਆ। ਇਸ ਦੇ ਬਾਅਦ ਜਦੋਂ ਕੈਦੀ ਰਣਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਜੰਡਿਆਲਾ ਜ਼ਿਲਾ•ਜਲੰਧਰ ਅਤੇ ਕੈਦੀ ਹਰਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਦੇਸੂ ਮਾਜਰਾ ਜ਼ਿਲਾ•ਮੋਹਾਲੀ ਦੀ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਕੋਲੋਂ ਵੀ ਮੋਬਾਇਲ ਫੋਨ ਬਰਾਮਦ ਕੀਤੇ ਗਏ। ਜਿਸ ਦੇ ਬਾਅਦ ਥਾਣਾ ਸਿਟੀ ਪੁਲਸ ਵੱਲੋਂ ਉਕਤ ਤਿੰਨੋਂ ਕੈਦੀਆਂ ਦੇ ਖਿਲਾਫ ਵੱਖ-ਵੱਖ ਐੱਫ. ਆਈ. ਆਰ.  ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਰੂਪਨਗਰ ਜੇਲ 'ਚੋਂ ਕਈ ਵਾਰ ਮੋਬਾਇਲ ਫੋਨ ਅਤੇ ਨਸ਼ੇ ਦੀਆਂ ਗੋਲੀਆਂ ਆਦਿ ਬਰਾਮਦ ਹੋ ਚੁੱਕੀਆਂ ਹਨ। ਇੱਕ ਕੈਦੀ ਵਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਕੀਤੀ ਸੀ ਕਿ ਜੇਲ 'ਚ ਬੰਦ ਕੈਦੀਆਂ ਨੂੰ ਨਸ਼ੇ ਅਤੇ ਮੋਬਾਇਦ ਆਦਿ ਦੀ ਤਸਕਰੀ ਕਰਨ ਲਈ ਜੇਲ ਪ੍ਰਸ਼ਾਸ਼ਨ ਵੱਲੋਂ ਜ਼ਬਰਨ ਦਬਾਅ ਪਾਇਆ ਜਾਂਦਾ ਹੈ।  ਜਿਸ ਦੇ ਬਾਅਦ ਜੇਲ ਪ੍ਰਸ਼ਾਸ਼ਨ ਸਵਾਲਾਂ  ਦੇ ਘੇਰੇ 'ਚ ਆ ਗਈ ਸੀ।


Anuradha

Content Editor

Related News