ਪੰਜਾਬ ਟਰਾਂਸਪੋਰਟ ਮਹਿਕਮੇ ਨੇ ਬੱਸ ਡਰਾਈਵਰਾਂ ''ਤੇ ਲਿਆ ਵੱਡਾ ਫੈਸਲਾ
Friday, Jun 10, 2016 - 02:55 PM (IST)

ਚੰਡੀਗੜ੍ਹ : ਪੰਜਾਬ ''ਚ ਦਿਨੋਂ-ਦਿਨ ਵੱਧ ਰਹੇ ਸੜਕ ਹਾਦਸਿਆਂ ਨੂੰ ਮੁੱਖ ਰੱਖਦਿਆਂ ਪੰਜਾਬ ਟਰਾਂਸਪੋਰਟ ਮਹਿਕਮੇ ਨੇ ਵੱਡਾ ਫੈਸਲਾ ਲਿਆ ਹੈ। ਪਠਾਨਕੋਟ ਰੋਡਵੇਜ਼ ਦੇ ਜਨਰਲ ਮੈਨੇਜਰ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਹੁਣ ਬੱਸ ਚਲਾਉਂਦਿਆਂ ਡਰਾਈਵਰ ਆਪਣੇ ਕੋਲ ਮੋਬਾਇਲ ਨਹੀਂ ਰੱਖ ਸਕਣਗੇ ਅਤੇ ਜੇਕਰ ਇਸ ਫੈਸਲੇ ਨੂੰ ਨਹੀਂ ਮੰਨਦੇ ਤਾਂ ਬੱਸ ''ਚ ਸਵਾਰ ਮੁਸਾਫਰ ਵੀ ਇਸ ਦੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਡਰਾਈਵਰ ਤੋਂ ਸੈੱਲ ਫੋਨ ਬਰਾਮਦ ਹੁੰਦਾ ਹੈ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।