3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...

Saturday, Mar 09, 2024 - 06:25 AM (IST)

3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...

ਗੁਰਦਾਸਪੁਰ (ਵਿਨੋਦ)– ਗੁਰਦਾਸਪੁਰ ਦੇ ਪਿੰਡ ਹਰਦੋਬਥਵਾਲਾ ’ਚ ਇਕ 3 ਸਾਲਾ ਬੱਚੀ ਦੇ ਹੱਥ ’ਚ ਵੀਡੀਓ ਵੇਖਦੇ ਸਮੇਂ ਮੋਬਾਇਲ ਫ਼ੋਨ ਦੀ ਬੈਟਰੀ ਫੱਟ ਗਈ, ਜਿਸ ਕਾਰਨ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਨੇ ਜਾਰੀ ਕੀਤੀ 39 ਉਮੀਦਵਾਰਾਂ ਦੀ ਪਹਿਲੀ ਸੂਚੀ, ਰਾਹੁਲ ਗਾਂਧੀ ਵਾਇਨਾਡ ਤੋਂ ਲੜਨਗੇ ਚੋਣ

ਜਾਣਕਾਰੀ ਦਿੰਦਿਆਂ ਬੱਚੀ ਦਿਵਿਆ ਦੀ ਮਾਤਾ ਸਪਨਾ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹ ਕੰਮ ਕਰ ਰਹੀ ਸੀ ਤੇ ਉਸ ਦੀ ਬੱਚੀ ਫ਼ੋਨ ’ਤੇ ਵੀਡੀਓ ਦੇਖ ਰਹੀ ਸੀ। ਇਸ ਦੌਰਾਨ ਅਚਾਨਕ ਫ਼ੋਨ ਦੀ ਬੈਟਰੀ ਫਟਣ ਕਾਰਨ ਧਮਾਕਾ ਹੋਇਆ ਤੇ ਬੱਚੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ।

PunjabKesari

ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ।

PunjabKesari

ਦੂਜੇ ਪਾਸੇ ਡਾਕਟਰ ਅਨੁਸਾਰ ਬੱਚੀ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News