ਮੋਬਾਇਲ 'ਤੇ ਇੰਟਰਨੈੱਟ ਚਲਾਉਣ 'ਚ 'ਪੰਜਾਬੀ' ਸਭ ਤੋਂ ਅੱਗੇ

05/02/2019 1:11:36 PM

ਚੰਡੀਗੜ੍ਹ : ਪੰਜਾਬੀ ਭਾਵੇਂ ਹੀ ਮੋਬਾਇਲ ਫੋਨਾਂ ਦੀ ਆਨਲਾਈਨ ਖਰੀਦਦਾਰੀ ਦੀ ਇੱਛਾ ਨਹੀਂ ਰੱਖਦੇ ਪਰ ਜਦੋਂ ਇੰਟਰਨੈੱਟ ਜਾਂ ਸੋਸ਼ਲ ਮੀਡੀਆ ਦੀ ਗੱਲ ਆਉਂਦੀ ਹੈ ਤਾਂ ਸੂਬੇ ਦੇ 70 ਫੀਸਦੀ ਲੋਕ ਮੋਬਾਇਲਾਂ 'ਤੇ ਇੰਟਰਨੈੱਟ ਚਲਾਉਂਦੇ ਹਨ। ਮੋਬਾਇਲ 'ਤੇ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਦਿੱਲੀ ਤੋਂ ਬਾਅਦ ਪੰਜਾਬ ਨੂੰ ਦੂਜਾ ਰੈਂਕ ਮਿਲਿਆ ਹੈ। ਦਿੱਲੀ 'ਚ ਇਹ ਆਂਕੜਾ 100 ਲੋਕਾਂ ਪਿੱਛੇ 150 ਉਪਭੋਗਤਾਵਾਂ ਦਾ ਹੈ, ਜੋ ਕਿ ਪੂਰੇ ਦੇਸ਼ 'ਚ ਸਭ ਤੋਂ ਵੱਧ ਹੈ। 'ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ)' ਦੇ ਆਂਕੜਿਆਂ ਮੁਤਾਬਕ ਦਸੰਬਰ, 2018 ਤੱਕ ਸੂਬੇ 'ਚ 2.24 ਕਰੋੜ ਇੰਟਰਨੈੱਟ ਦੇ ਗਾਹਕ ਸਨ। ਪ੍ਰਤੀ 100 ਲੋਕਾਂ 'ਤੇ ਇੰਟਰਨੈੱਟ ਗਾਹਕਾਂ ਦੀ ਗਿਣਤੀ 70.47 ਹੈ, ਜਦੋਂ ਕਿ ਸ਼ਹਿਰੀ ਇਲਾਕਿਆਂ 'ਚ 100 ਲੋਕਾਂ ਪਿੱਛੇ ਇਹ 107 ਉਪਭੋਗਤਾ ਮੋਬਾਇਲ 'ਤੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਇੰਡਸਟਰੀ ਦੇ ਮੁਤਾਬਕ ਇਸ ਦਾ ਕਾਰਨ ਦੂਰਸੰਚਾਰ ਕੰਪਨੀਆਂ ਦਾ ਮਜ਼ਬੂਤ ਬੁਨਿਆਦੀ ਢਾਂਚਾ ਹੈ। ਸਾਰੀਆਂ ਦੂਰਸੰਚਾਰ ਕੰਪਨੀਆਂ ਕੋਲ ਸਰਹੱਦੀ ਇਲਾਕਿਆਂ ਸਮੇਤ 4ਜੀ ਹਾਈ ਸਪੀਡ ਸਮੇਤ ਇੰਟਰਨੈੱਟ ਦੀ 100 ਫੀਸਦੀ ਕਵਰੇਜ ਹੈ।


Babita

Content Editor

Related News