ਮੋਬਾਇਲ ''ਤੇ ਗੇਮਾਂ ਖੇਡਣ ਦੇ ਸ਼ੌਕੀਨ ਲੱਖਾਂ ਬੱਚਿਆਂ ਦਾ ਹੋ ਰਿਹੈ ਬਰੇਨ ਵਾਸ਼

06/17/2019 4:43:02 PM

ਲੁਧਿਆਣਾ : ਮੋਬਾਇਲ 'ਤੇ ਘੰਟਿਆਂ ਤੱਕ ਗੇਮ ਖੇਡਣਾ ਬੱਚਿਆਂ ਦਾ ਬਰੇਨ ਵਾਸ਼ ਕਰ ਰਿਹਾ ਹੈ। ਇੰਟਰਨੈੱਟ ਜ਼ਰੀਏ ਬੱਚੇ ਮੋਬਾਇਲ 'ਤੇ ਕਈ ਘੰਟੇ ਗੇਮ 'ਤੇ ਰੁੱਝੇ ਰਹਿੰਦੇ ਹਨ। ਇਸ ਨਾਲ ਕਿਸ਼ੋਰ ਅਵਸਥਾ ਦੇ ਬੱਚੇ ਅਸ਼ਲੀਲਤਾ ਵੱਲ ਵੀ ਵੱਧ ਰਹੇ ਹਨ। ਰਿਸ਼ਤੇਦਾਰਾਂ ਦੇ ਲੱਖ ਸਮਝਾਉਣ ਦੇ ਬਾਵਜੂਦ ਜ਼ਿੱਦੀ ਬੱਚਿਆਂ 'ਚ ਇਹ ਬੁਰੀਆਂ ਆਦਤਾਂ ਨਹੀਂ ਹਟ ਰਹੀਆਂ। ਇਸ ਤਰ੍ਹਾਂ ਦੇ ਬੱਚਿਆਂ 'ਚ ਆਦਤਾਂ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਹਨ, ਜਿਸ ਕਾਰਨ ਛੋਟੇ ਬੱਚੇ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੂਨ-ਜੁਲਾਈ ਦਾ ਮਹੀਨਾ ਅੱਗ 'ਚ ਘਿਓ ਦਾ ਕੰਮ ਕਰ ਰਿਹਾ ਹੈ।

ਇਸ ਮਹੀਨੇ ਸਾਰੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ ਹਨ। ਘਰਾਂ 'ਚ ਬੱਚੇ ਮਾਪਿਆਂ ਦੇ ਮੋਬਾਇਲ ਲੈ ਕੇ ਬੈਠ ਜਾਂਦੇ ਹਨ। ਜ਼ਿਆਦਾਤਰ ਮਾਪਿਆਂ ਦੇ ਲਾਡ-ਪਿਆਰ 'ਚ ਬੱਚੇ ਵਿਗੜ ਰਹੇ ਹਨ। ਰਿਸ਼ਤੇਦਾਰਾਂ ਦੀ ਲਾਪਰਵਾਹੀ ਨਾਲ ਬੱਚੇ ਇਸ ਗੰਭੀਰ ਸਮੱਸਿਆ ਦੀ ਦਲਦਲ 'ਚ ਧੱਸਦੇ ਜਾ ਰਹੇ ਹਨ। ਮੋਬਾਇਲ 'ਤੇ ਇੰਟਰਨੈੱਟ ਦੇ ਜ਼ਰੀਏ ਐਪ ਸਟੋਰ 'ਚ ਕਿਸੇ ਵੀ ਗੇਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਪਬਜੀ, 8 ਪੂਲ ਅਤੇ 3 ਪੱਤੀ ਫਿਲਹਾਲ ਬੱਚਿਆਂ ਅਤੇ ਕਿਸ਼ੋਰਾਂ ਦੀ ਪਸੰਦੀਦਾ ਗੇਮ ਹੈ। ਪਬਜੀ ਗੇਮ ਕਾਰਨ ਕਈ ਬੱਚੇ ਖੁਦਕੁਸ਼ੀ ਵੀ ਕਰ ਚੁੱਕੇ ਹਨ।


Babita

Content Editor

Related News