ਨਹੀਂ ਰੁਕ ਰਿਹਾ ਜੇਲ੍ਹ ’ਚ ਮੋਬਾਇਲ ਮਿਲਣ ਦਾ ਸਿਲਸਿਲਾ, ਬਰਾਮਦ ਹੋਏ 5 ਫੋਨ

Friday, Jul 21, 2023 - 06:11 PM (IST)

ਨਹੀਂ ਰੁਕ ਰਿਹਾ ਜੇਲ੍ਹ ’ਚ ਮੋਬਾਇਲ ਮਿਲਣ ਦਾ ਸਿਲਸਿਲਾ, ਬਰਾਮਦ ਹੋਏ 5 ਫੋਨ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਵਿਚ ਆਏ ਦਿਨ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਦਿਨ-ਬ-ਦਿਨ ਵੱਧ ਰਿਹਾ ਹੈ ਜਿਸ ਕਾਰਨ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ 5 ਮੋਬਾਇਲ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟਾਂ ਸੂਰਜ ਮੱਲ, ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਪ੍ਰਿਜ਼ਨ ਐਕਟ ਦੀ ਧਾਰਾ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀਆਂ ਦੀ ਪਛਾਣ ਰੋਹਿਤ ਉਰਫ ਸੋਨੂ ਮੰਡਲ, ਕੁਲਜੀਤ ਸਿੰਘ ਉਰਫ ਸੇਮੀ, ਗੁਰਬਚਨ ਨਾਥ ਉਰਫ ਸੇਠੀ, ਮੱਖਣ ਪਾਸਵਾਨ ਉਰਫ ਮੱਖਣ, ਸੂਰਜ ਕੁਮਾਰ, ਜਸਵੇਦ ਸਿੰਘ ਉਰਫ ਜੱਸਾ ਵਜੋਂ ਹਈ ਹੈ।

ਦੱਸ ਦੇਈਏ ਕਿ ਜੇਲ੍ਹ ਵਿਚ ਇਸ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਚੀਜ਼ਾਂ ਲਗਾਤਾਰ ਬਰਾਮਦਗੀ ਦੀ ਗਾਜ ਆਖਿਰ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਿਉਂ ਨਹੀਂ ਡਿੱਗ ਰਹੀ ਕਿਉਂਕਿ ਮੋਬਾਇਲ ਅਤੇ ਹੋਰ ਤਰ੍ਹਾਂ ਦਾ ਪਾਬੰਦੀਸ਼ੁਦਾ ਸਾਮਾਨ ਚੈਕਿੰਗ ਦੌਰਾਨ ਸਮੇਂ-ਸਮੇਂ ’ਤੇ ਬਰਾਮਦ ਹੋ ਰਿਹਾ ਹੈ। ਆਖਿਰ ਜਾਂਚ ਵਿਚ ਅੱਜ ਤੱਕ ਅਜਿਹਾ ਨਤੀਜਾ ਕਿਉਂ ਨਹੀਂ ਨਿਕਲ ਰਿਹਾ ਜਿਸ ਕਾਰਨ ਮੋਬਾਇਲਾਂ ਦੀ ਇੰਨੀ ਬਰਾਮਦਗੀ ‘ਤੇ ਕਿਸੇ ਦੀ ਸ਼ਮੂਲੀਅਤ ਉਜਾਗਰ ਹੋਈ ਹੋਵੇ, ਜਦੋਂਕਿ ਕੁਝ ਦਿਨ ਪਹਿਲਾਂ ਕਈ ਜੇਲ੍ਹ ਅਧਿਕਾਰੀਆਂ ਦੀਆਂ ਬਦਲੀਆਂ ਵੀ ਹੋ ਚੁੱਕੀਆਂ ਹਨ।


author

Gurminder Singh

Content Editor

Related News