ਮੋਬਾਈਲ ਦੀ ਗੇਮ ਨੇ ਉਜਾੜ ਛੱਡਿਆ ਹੱਸਦਾ-ਖੇਡਦਾ ਪਰਿਵਾਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

Monday, Jul 15, 2024 - 06:00 PM (IST)

ਮੋਬਾਈਲ ਦੀ ਗੇਮ ਨੇ ਉਜਾੜ ਛੱਡਿਆ ਹੱਸਦਾ-ਖੇਡਦਾ ਪਰਿਵਾਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਾਜੀਪੁਰ 'ਚ ਇਕ ਔਰਤ ਪਿਛਲੇ 1 ਸਾਲ ਤੋਂ ਲਾਪਤਾ ਹੈ। ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਫੋਨ 'ਤੇ ਫ੍ਰੀ ਫਾਇਰ ਗੇਮ ਖੇਡਣ ਦੀ ਸ਼ੌਕੀਨ ਸੀ ਅਤੇ ਕਿਸੇ ਦੇ ਪ੍ਰਭਾਵ 'ਚ ਘਰ ਛੱਡ ਕੇ ਚਲੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਮੇਰਾ ਵਿਆਹ 2011 ਵਿਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕ ਦੀ ਰਹਿਣ ਵਾਲੀ ਅਨੀਤਾ ਕੌਸ਼ਿਕ ਨਾਲ ਹੋਇਆ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਮੇਰੇ 2 ਬੇਟੇ ਵੀ ਹਨ। 2020 ਵਿਚ ਅਨੀਤਾ ਨੂੰ ਮੋਬਾਈਲ 'ਤੇ ਗੇਮ ਖੇਡਣ ਦਾ ਸ਼ੌਕ ਪੈ ਗਿਆ ਅਤੇ ਉਹ ਹਰ ਰੋਜ਼ ਆਪਣੇ ਮੋਬਾਈਲ 'ਤੇ ਫ੍ਰੀ ਫਾਇਰ ਗੇਮ ਖੇਡਦੀ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਦੇ ਘਰ 'ਤੇ ਹਮਲਾ, ਚੱਲੀਆਂ ਗੋਲੀਆਂ

ਇਸ ਦੌਰਾਨ ਉਸ ਦੀ ਇਕ ਲੜਕੇ ਨਾਲ ਦੋਸਤੀ ਹੋ ਗਈ ਅਤੇ ਉਸ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ। ਅੱਜ ਪੂਰਾ ਇਕ ਸਾਲ ਬੀਤ ਗਿਆ ਹੈ। ਮੈਂ ਉਸ ਨੂੰ ਹਰ ਪਾਸੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ। ਉਕਤ ਨੇ ਦੱਸਿਆ ਕਿ ਮੈਂ ਇਸ ਸਮੱਸਿਆ ਸਬੰਧੀ ਕਈ ਵਾਰ ਥਾਣਾ ਹਾਜੀਪੁਰ ਅਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਦੋਵੇਂ ਬੱਚੇ ਮਾਂ ਨੂੰ ਯਾਦ ਕਰਕੇ ਰੋਂਦੇ ਹਨ। ਅਸ਼ਵਨੀ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਲੱਭਣ 'ਚ ਮਦਦ ਕੀਤੀ ਜਾਵੇ। 


author

Gurminder Singh

Content Editor

Related News