ਤਨਖਾਹ ਨਾ ਮਿਲਣ ਦੇ ਵਿਰੋਧ ’ਚ ਮਨਰੇਗਾ ਕਾਮਿਅਾਂ ਦਿੱਤਾ ਧਰਨਾ

Tuesday, Jun 26, 2018 - 12:21 AM (IST)

ਤਨਖਾਹ ਨਾ ਮਿਲਣ ਦੇ ਵਿਰੋਧ ’ਚ ਮਨਰੇਗਾ ਕਾਮਿਅਾਂ ਦਿੱਤਾ ਧਰਨਾ

ਨਵਾਂਸ਼ਹਿਰ, (ਮਨੋਰੰਜਨ)- ਮਨਰੇਗਾ ਕਰਮਚਾਰੀ ਯੂਨੀਅਨ ਜ਼ਿਲਾ ਇਕਾਈ ਵੱਲੋਂ ਪਿਛਲੇ ਪੰਜ ਮਹੀਨਿਅਾਂ ਤੋਂ ਤਨਖਾਹ ਨਾ ਮਿਲਣ ਦੇ ਵਿਰੋਧ ਵਿਚ ਬੀ.ਡੀ.ਪੀ.ਓ. ਦਫਤਰ  ਵਿਚ ਧਰਨਾ ਦਿੱਤਾ ਗਿਆ।
ਇਸ ਦੌਰਾਨ ਕਰਮਚਾਰੀਅਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨਾਕਾਰੀਅਾਂ ਨੂੰ ਸੰਬੋਧਨ ਕਰਦੇ ਹੋਏ ਹਰਜਿੰਦਰ ਕੁਮਾਰ ਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਤਨਖਾਹ ਨਾ ਮਿਲਣ ਕਰ ਕੇ ਉਨ੍ਹਾਂ ਦੀ ਆਰਥਕ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ।  ਉਨ੍ਹਾਂ ਦੇ ਘਰਾਂ ਵਿਚ ਮਾਹੌਲ ਬਹੁਤ ਖਰਾਬ ਬਣਿਆ ਹੋਇਆ ਹੈ। ਉਹ ਆਪਣੇ ਬੱਚਿਅਾਂ ਦੇ ਸਕੂਲਾਂ ਦੀਅਾਂ ਫੀਸਾਂ ਵੀ ਨਹੀਂ ਦੇ ਪਾ ਰਹੇ। ਸਰਕਾਰ ਇਨ੍ਹਾਂ ਕਰਮਚਾਰੀਅਾਂ ਤੋਂ ਬਿਨਾਂ ਤਨਖਾਹ ਦਿੱਤੇ ਕੰਮ ਲੈ ਰਹੀ ਹੈ, ਜਿਸ ਦੇ ਨਾਲ ਸਰਕਾਰ ਦੇ ਤਾਂ ਸਾਰੇ ਕੰਮ ਹੋ ਰਹੇ ਹਨ ਪਰ ਇਨ੍ਹਾਂ  ਕਰਮਚਾਰੀਅਾਂ  ਦੀ ਹਾਲਤ ਤਰਸਯੋਗ ਹੈ। ਉਨ੍ਹਾਂ  ਸਰਕਾਰ ਤੋਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਰਬਜੀਤ ਸਿੰਘ, ਨੀਰਜ ਕੁਮਾਰ, ਬਹਾਦੁਰ ਰਾਮ, ਬਲਵਿੰਦਰ, ਨਰੇਸ਼ ਕੁਮਾਰ, ਹਰਦੀਪ ਸਿੰਘ, ਬਲਵੀਰ  ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਦੇਸ ਰਾਜ, ਹਰਨੇਕ ਪਾਲ, ਜਤਿੰਦਰ, ਅਭਿਸ਼ੇਕ ਬਾਲੀ ਆਦਿ ਮੌਜੂਦ ਸੀ। 


Related News