PA ’ਤੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਮਗਰੋਂ ਵਿਧਾਇਕ ਕੁਲਜੀਤ ਰੰਧਾਵਾ ਨੇ ਦਿੱਤਾ ਸਪੱਸ਼ਟੀਕਰਨ

08/05/2022 5:53:00 PM

ਚੰਡੀਗੜ੍ਹ (ਬਿਊਰੋ) : ਬੀਤੇ ਦਿਨੀਂ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀ. ਏ. ਨਿਤਿਨ ਲੂਥਰਾ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਸਨ। ਇਸ ਸਬੰਧੀ ਹੁਣ ਵਿਧਾਇਕ ਰੰਧਾਵਾ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਵਿਧਾਇਕ ਰੰਧਾਵਾ ਨੇ ਥਾਣੇਦਾਰ ਦਾ ਲਿਖਤੀ ਬਿਆਨ ਦਿਖਾਉਂਦਿਆਂ ਦੱਸਿਆ ਕਿ ਥਾਣੇਦਾਰ ਨੇ ਕਬੂਲ ਕੀਤਾ ਹੈ ਕਿ ਉਸ ਤੋਂ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਅਤੇ ਨਾ ਹੀ ਉਹ ਵਿਧਾਇਕ ਨੂੰ ਮਿਲੇ ਹਨ। ਥਾਣੇਦਾਰ ਨੇ ਦੱਸਿਆ ਕਿ ਉਸ ਨੂੰ ਨਾ ਹੀ ਕਿਸੇ ਫੋਨ ਆਇਆ ਤੇ ਨਾ ਹੀ ਉਹ ਕਿਸੇ ਨਿਤਿਨ ਨਾਂ ਦੇ ਵਿਅਕਤੀ ਨੂੰ ਜਾਣਦਾ ਹੈ। ਇਸ ਦੌਰਾਨ ਵਿਧਾਇਕ ਰੰਧਾਵਾ ਨੇ ਵੀਡੀਓ ਬਣਾਉਣ ਵਾਲੇ ਸ਼ਖ਼ਸ ਨੂੰ ਮਾਨਸਿਕ ਰੋਗੀ ਦੱਸਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਗ਼ਲਤ ਕੰਮ ਕਰਦਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਹ ਪਾਰਟੀ ਵਰਕਰ ਹੋਵੇ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੀ ਕਿਉਂ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਨਿਤਿਨ ਨਾਂ ਦਾ ਕੋਈ ਵੀ ਵਿਅਕਤੀ ਉਨ੍ਹਾਂ ਦਾ ਪੀ. ਏ. ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਸੁਹਾਣੇ ਥਾਣੇ ਲੱਗਣ ਲਈ ਪੁਲਸ ਮੁਲਾਜ਼ਮਾਂ ਵੱਲੋਂ ਸਿਫ਼ਾਰਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਕਿਸੇ ਥਾਣੇਦਾਰ ਨਾਲ ਰੰਜਿਸ਼ ਹੁੰਦੀ ਤਾਂ ਉਹ ਉਸ ਦੀ ਬਦਲੀ ਕਿਸੇ ਹੋਰ ਜਗ੍ਹਾ ਜਾਂ ਮੁਕਤਸਰ ਵੀ ਕਰਵਾ ਸਕਦੇ ਸਨ।

ਇਹ ਵੀ ਪੜ੍ਹੋ : ਸੰਸਦ ’ਚ ਕਿਸਾਨਾਂ ਦੇ ਹੱਕ ’ਚ ਗਰਜੀ ਹਰਸਿਮਰਤ ਬਾਦਲ, ਖ਼ਰਾਬ ਫ਼ਸਲਾਂ ਲਈ ਮੰਗਿਆ ਵਿੱਤੀ ਪੈਕੇਜ

ਵਿਧਾਇਕ ਨੇ ਸੋਸ਼ਲ ਮੀਡੀਆ ’ਤੇ ਝੂਠੀਆਂ ਖ਼ਬਰਾਂ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਕਿਹਾ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੇ 35 ਸਾਲਾਂ ਦੇ ਕੈਰੀਅਰ ’ਚ ਇਕ ਰੁਪਏ ਦਾ ਵੀ ਘਪਲਾ ਸਾਬਿਤ ਕਰ ਦਿਓ ਤਾਂ ਉਹ ਰਾਜਨੀਤੀ ਛੱਡ ਦੇਣਗੇ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਸੰਯੁਕਤ ਸਕੱਤਰ ਵਿਕਰਮ ਧਵਨ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਪੀ. ਏ. ’ਤੇ ਚੌਕੀ ਇੰਚਾਰਜ ਕੋਲੋਂ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਕੀਤੀ ਹੈ।ਇਸ ਸ਼ਿਕਾਇਤ ਨੂੰ ਲੈ ਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਵਿਕਰਮ ਧਵਨ ਸਾਡੀ ਪਾਰਟੀ ਦਾ ਵਰਕਰ ਹੈ ਪਰ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਉਹ ਪਹਿਲਾਂ ਵੀ ਮੁੱਖ ਮੰਤਰੀ ਵਿੰਡੋ ’ਤੇ ਅਜਿਹੀਆਂ ਬੇਬੁਨਿਆਦ ਸ਼ਿਕਾਇਤਾਂ ਕਰ ਚੁੱਕਾ ਹੈ। ਜਿਥੋਂ ਤੱਕ ਦੋਸ਼ਾਂ ਦਾ ਸਬੰਧ ਹੈ, ਇਹ ਪੂਰੀ ਤਰ੍ਹਾਂ ਝੂਠ ਹੈ। ਬਰਮਾ ਸਿੰਘ ਤੋਂ ਕਿਸੇ ਨੇ ਪੈਸੇ ਨਹੀਂ ਮੰਗੇ।ਇਸੇ ਤਰ੍ਹਾਂ ਹੀ ਵਿਧਾਇਕ ਰੰਧਾਵਾ ਦੇ ਪੀ. ਏ. ਨਿਤਿਨ ਲੂਥਰਾ ਨੇ ਕਿਹਾ ਕਿ ਵਿਕਰਮ ਧਵਨ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਕੋਈ ਆਧਾਰ ਨਹੀਂ ਹੈ। ਜੇਕਰ ਉਸ ਕੋਲ ਕੋਈ ਸਬੂਤ ਹੈ ਤਾਂ ਦਿਖਾਵੇ। ਜੇਕਰ ਉਸ ਨੇ ਸ਼ਿਕਾਇਤ ਕੀਤੀ ਹੈ ਤਾਂ ਮੈਂ ਉਸ ਵਿਰੁੱਧ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰਾਂਗਾ। ਕੋਈ ਵੀ ਇਲਜ਼ਾਮ ਲਗਾ ਸਕਦਾ ਹੈ। ਵਿਕਰਮ ਧਵਨ ਇਹ ਸ਼ਿਕਾਇਤ ਕਰਨ ਤੋਂ ਬਾਅਦ ਬਹਾਨਾ ਬਣਾਉਂਦੇ ਹਨ ਕਿ ਉਨ੍ਹਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਕੈਲੀਫੋਰਨੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

 
ਮੇਰੇ PA ਨੇ ਰਿਸ਼ਵਤ ਨਹੀਂ ਮੰਗੀ, ਜੇ ਮੰਗੀ ਤਾਂ ਕਰੋ ਸਾਬਿਤ, ਅਸਤੀਫਾ ਦਵਾਂਗਾ: ਰੰਧਾਵਾ MLA

ਮੇਰੇ PA ਨੇ ਰਿਸ਼ਵਤ ਨਹੀਂ ਮੰਗੀ, ਜੇ ਮੰਗੀ ਤਾਂ ਕਰੋ ਸਾਬਿਤ, ਅਸਤੀਫਾ ਦਵਾਂਗਾ: ਰੰਧਾਵਾ MLA

Posted by JagBani on Friday, August 5, 2022

 


Manoj

Content Editor

Related News