US ਤੋਂ ਡਿਪੋਰਟ ਹੋਏ ਸੁਖਪਾਲ ਤੇ ਹਰਵਿੰਦਰ ਦੀ ਵਿਧਾਇਕ ਜਸਵੀਰ ਰਾਜਾ ਨੇ ਕੀਤੀ ਹੌਸਲਾ ਅਫਜ਼ਾਈ

Wednesday, Feb 05, 2025 - 10:04 PM (IST)

US ਤੋਂ ਡਿਪੋਰਟ ਹੋਏ ਸੁਖਪਾਲ ਤੇ ਹਰਵਿੰਦਰ ਦੀ ਵਿਧਾਇਕ ਜਸਵੀਰ ਰਾਜਾ ਨੇ ਕੀਤੀ ਹੌਸਲਾ ਅਫਜ਼ਾਈ

ਟਾਂਡਾ ਉੜਮੁੜ (ਪੰਡਿਤ) : ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ 'ਚ ਸ਼ਾਮਲ ਟਾਂਡਾ ਇਲਾਕੇ ਦੇ ਦੋ ਵਿਅਕਤੀਆਂ ਦਾਰਾਪੁਰ ਵਾਸੀ ਸੁਖਪਾਲ ਸਿੰਘ ਤੇ ਪਿੰਡ ਟਾਹਲੀ ਵਾਸੀ ਹਰਵਿੰਦਰ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਪੁਲਸ ਟੀਮ ਨੇ ਡੀਐੱਸਪੀ ਟਾਂਡਾ ਦੇ ਦਫਤਰ ਲਿਆਂਦਾ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਡੀਐੱਸਪੀ ਦਵਿੰਦਰ ਸਿੰਘ ਬਾਜਵਾ, ਕੇਸ਼ਵ ਸਿੰਘ ਸੈਣੀ ਅਤੇ ਦੋਨੋਂ ਵਿਅਕਤੀਆਂ ਦੇ ਪਰਿਵਾਰਾਂ ਦੇ ਮੈਂਬਰ ਮੌਜੂਦ ਸਨ। ਵਿਧਾਇਕ ਰਾਜਾ ਨੇ ਇਸ ਮੌਕੇ ਦੋਨੋਂ ਵਿਅਕਤੀਆਂ ਦੀ ਹੌਸਲਾ ਅਫਜ਼ਾਈ ਕੀਤੀ। ਜਿਸ ਤੋਂ ਬਾਅਦ ਦੋਨੋਂ ਵਿਅਕਤੀ ਆਪੋ ਆਪਣੇ ਘਰਾਂ ਲਈ ਰਵਾਨਾ ਹੋ ਗਏ।

PunjabKesari

ਇਨ੍ਹਾਂ 3 ਰਾਸ਼ੀਆਂ ਦੀ ਖੁੱਲ੍ਹਣ ਵਾਲੀ ਹੈ ਕਿਸਮਤ! ਬਣ ਸਕਦੇ ਹਨ ਸਾਰੇ ਰੁਕੇ ਕੰਮ

ਹਰਵਿੰਦਰ ਦੇ ਪਰਿਵਾਰ ਨੇ ਦੱਸੀ ਹੱਡ ਬੀਤੀ
ਹਰਵਿੰਦਰ ਸਿੰਘ ਪਿਛਲੇ ਮਹੀਨੇ ਹੀ ਬਾਰਡਰ ਕਰਾਸ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਇਆ ਸੀ ਅਤੇ ਫੜੇ ਜਾਣ ਤੋਂ ਬਾਅਦ ਕੈਂਪ ਵਿਚ ਵੀ ਸੀ। ਹਰਵਿੰਦਰ ਸਿੰਘ ਦੀ ਪਤਨੀ ਕੁਲਜਿੰਦਰ ਕੌਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਕਰੀਬ ਅੱਠ ਮਹੀਨੇ ਪਹਿਲਾਂ ਘਰੋਂ ਅਮਰੀਕਾ ਜਾਣ ਲਈ ਗਿਆ ਸੀ। 

PunjabKesari

ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਗੈਰ-ਮਰਦ ਘਰ ਪਹੁੰਚੀ ਪਤਨੀ, ਮਨਾਉਣ ਲੱਗੇ ਰੰਗਰਲੀਆਂ ਤੇ ਫਿਰ...

ਕੁਲਜਿੰਦਰ ਕੌਰ ਨੇ ਦੱਸਿਆ ਕਿ ਏਜੰਟ ਨੇ 42 ਲੱਖ ਰੁਪਏ ਲੈਣ ਦੇ ਬਾਵਜੂਦ ਧੋਖੇ ਨਾਲ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਸੀ। ਉਸ ਦੇ ਪਤੀ ਨੇ 15 ਜਨਵਰੀ ਨੂੰ ਮੈਸਜ ਕਰਕੇ ਦੱਸਿਆ ਕਿ ਉਸ ਨੇ ਅਮਰੀਕਾ ਦਾ  ਬਾਰਡਰ ਕਰਾਸ ਕਰ ਲਿਆ ਹੈ। ਬਾਅਦ ਵਿਚ ਕੋਈ ਰਾਬਤਾ ਨਹੀਂ ਹੋਇਆ ਅਤੇ ਅੱਜ ਉਨ੍ਹਾਂ ਨੂੰ ਉਸ ਦੇ ਵਤਨ ਵਾਪਸੀ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਵਿਆਜ 'ਤੇ ਰਕਮ ਲੈ ਕੇ ਉਸ ਨੂੰ ਦਿੱਤੀ ਸੀ। 

Iphone 'ਚ ਆਇਆ Por..n ਐਪ! ਫਰੀ 'ਚ ਪਰੋਸਿਆ ਜਾ ਰਿਹਾ ਅਡਲਟ ਕੰਟੈਂਟ...
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Baljit Singh

Content Editor

Related News