ਐੱਮ. ਐੱਲ. ਏ. ਗੋਲਡੀ ਲਈ ਜਦੋਂ ਬੱਬੂ ਮਾਨ ਨੇ ਛੱਡਿਆ ਸੀ ਆਪਣਾ ਸ਼ੋਅ, ਕਰਨ ਔਜਲਾ ਬਾਰੇ ਜਾਣੋ ਕੀ ਕਿਹਾ (ਵੀਡੀਓ)

Tuesday, Mar 30, 2021 - 06:34 PM (IST)

ਐੱਮ. ਐੱਲ. ਏ. ਗੋਲਡੀ ਲਈ ਜਦੋਂ ਬੱਬੂ ਮਾਨ ਨੇ ਛੱਡਿਆ ਸੀ ਆਪਣਾ ਸ਼ੋਅ, ਕਰਨ ਔਜਲਾ ਬਾਰੇ ਜਾਣੋ ਕੀ ਕਿਹਾ (ਵੀਡੀਓ)

ਚੰਡੀਗੜ੍ਹ (ਬਿਊਰੋ)– ਹਲਕਾ ਧੂਰੀ, ਸੰਗਰੂਰ ਤੋਂ ਐੱਮ. ਐੱਲ. ਏ. ਦਲਵੀਰ ਸਿੰਘ ਗੋਲਡੀ ‘ਜਗ ਬਾਣੀ ਟੀ. ਵੀ.’ ਦੇ ਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਦਰਸ਼ਕਾਂ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਗੋਲਡੀ ਨੇ ਜਿਥੇ ਸਿਆਸਤ ਨਾਲ ਜੁੜੀਆਂ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ, ਉਥੇ ਨਿੱਜੀ ਜ਼ਿੰਦਗੀ ਦੇ ਵੀ ਰਾਜ਼ ਖੋਲ੍ਹੇ।

ਪ੍ਰੋਗਰਾਮ ਦੌਰਾਨ ਜਦੋਂ ਗੋਲਡੀ ਕੋਲੋਂ ਸ਼ੌਕ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੀਤ ਸੁਣਨ ਦਾ ਬਹੁਤ ਸ਼ੌਕ ਹੈ। ਜਿਥੇ ਉਹ ਸਿੱਧੂ ਮੂਸੇ ਵਾਲਾ ਨੂੰ ਸੁਣਦੇ ਹਨ, ਉਥੇ ਕਰਨ ਔਜਲਾ ਉਨ੍ਹਾਂ ਦੇ ਚੰਗੇ ਮਿੱਤਰ ਹਨ। ਇਸ ਦੌਰਾਨ ਉਨ੍ਹਾਂ ਸਤਿੰਦਰ ਸਰਤਾਜ ਦਾ ਵੀ ਨਾਂ ਲਿਆ, ਜੋ ਉਨ੍ਹਾਂ ਦੀ ਯੂਨੀਵਰਸਿਟੀ ’ਚ ਉਨ੍ਹਾਂ ਦੇ ਸੀਨੀਅਰ ਰਹੇ ਹਨ। ਸਤਿੰਦਰ ਸਰਤਾਜ ਨੇ ਗੋਲਡੀ ਨੂੰ ਪ੍ਰੇਰਿਤ ਵੀ ਕਾਫੀ ਕੀਤਾ ਹੈ।

ਉਥੇ ਗੋਲਡੀ ਨੇ ਇਹ ਵੀ ਕਿਹਾ ਕਿ ਬੱਬੂ ਮਾਨ ਉਨ੍ਹਾਂ ਨੂੰ ਛੋਟੇ ਭਰਾ ਵਾਂਗ ਮੰਨਦਾ ਹੈ। ਬੱਬੂ ਮਾਨ ਨਾਲ ਜੁੜਿਆ ਇਕ ਵਾਕਿਆ ਸਾਂਝਾ ਕਰਦਿਆਂ ਗੋਲਡੀ ਨੇ ਕਿਹਾ ਕਿ ਗਾਇਕਾਂ ਨੂੰ ਬੁਲਾਉਣ ਦਾ ਆਮ ਆਦਮੀ ਪਾਰਟੀ ’ਚ ਬਹੁਤ ਰੁਝਾਨ ਸੀ, ਪੈਸਾ ਵੀ ਇਨ੍ਹਾਂ ਕੋਲ ਚੰਗਾ ਸੀ। ਮੇਰੇ ਕੋਲ ਇਹ ਚੀਜ਼ਾਂ ਕਰਨ ਲਈ ਪੈਸਾ ਨਹੀਂ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਵੋਟਾਂ ਲਈ ਸ਼ਰਾਬ ਦੀ ਕੋਈ ਬੋਤਲ ਵੰਡੀ ਹੈ ਤੇ ਨਾ ਹੀ ਵੋਟ ਖਰੀਦਣ ਲਈ ਪੈਸੇ ਦਿੱਤੇ ਹਨ। ਇਹ ਗੱਲ ਉਨ੍ਹਾਂ ਹੱਥ ’ਚ ਰਿਝਕ ਫੜ ਕੇ ਆਖੀ।

ਗੋਲਡੀ ਨੇ ਕਿਹਾ ਕਿ ਬੱਬੂ ਮਾਨ ਨੇ ਉਸ ਲਈ ਆਪਣਾ ਸ਼ੋਅ ਛੱਡਿਆ ਤੇ ਇਥੇ ਆ ਕੇ ਕਿਹਾ ਕਿ ਪੈਸੇ ਇਕ ਪਾਸੇ ਹੈ ਤੇ ਯਾਰੀ-ਦੋਸਤ ਇਕ ਪਾਸੇ ਹੈ। ਉਹ ਗੋਲਡੀ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਇਹ ਕਰਕੇ ਬੱਬੂ ਮਾਨ ਨੇ ਆਪਣੀ ਯਾਰੀ ਨਿਭਾਈ ਹੈ।

ਗੀਤਾਂ ਤੋਂ ਇਲਾਵਾ ਗੋਲਡੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ, ਕ੍ਰਿਕਟ ਖੇਡਣ, ਵਾਲੀਬਾਲ ਖੇਡਣ, ਜਾਨਵਰਾਂ ਤੇ ਕਾਸ਼ਤ ਕਰਨ ਦਾ ਬਹੁਤ ਸ਼ੌਕ ਹੈ।

ਨੋਟ– ਦਲਵੀਰ ਸਿੰਘ ਗੋਲਡੀ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News