ਪ੍ਰੈੱਸ ਤੇ ਪੁਲਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਨਹੀਂ ਬਖਸ਼ੇ ਜਾਣਗੇ : ਡੀ. ਐੱਸ. ਪੀ.

01/13/2018 4:23:11 PM

ਜਲਾਲਾਬਾਦ (ਬੰਟੀ, ਦੀਪਕ, ਜਤਿੰਦਰ, ਸੇਤੀਆ, ਨਿਖੰਜ, ਗੋਇਲ) - ਪ੍ਰੈੱਸ ਅਤੇ ਪੁਲਸ ਸ਼ਬਦ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਜਲਾਲਾਬਾਦ ਹਲਕੇ 'ਚ ਕੁਝ ਸ਼ਰਾਰਤੀ ਕਿਸਮ ਦੇ ਲੋਕ ਬਿਨਾਂ ਅਥਾਰਟੀ ਦੇ ਆਪਣੇ ਚਾਰ-ਪਹੀਆ ਅਤੇ ਦੋ-ਪਹੀਆ ਵਾਹਨਾਂ 'ਤੇ ਪ੍ਰੈੱਸ ਅਤੇ ਪੁਲਸ ਸ਼ਬਦ ਲਿਖਾ ਕੇ ਦੁਰਵਰਤੋਂ ਕਰ ਰਹੇ ਹਨ ਜਿਨ੍ਹਾਂ 'ਤੇ ਜਲਦੀ ਹੀ ਨੱਥ ਪਾਈ ਜਾਵੇਗੀ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ. ਐੱਸ. ਪੀ. ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਥੇ ਅਜਿਹੇ ਵ੍ਹੀਕਲਾਂ ਦੀ ਭਰਮਾਰ ਹੈ ਜਿਨ੍ਹਾਂ 'ਤੇ ਪ੍ਰੈੱਸ ਅਤੇ ਪੁਲਸ ਸ਼ਬਦ ਲਿਖਿਆ ਹੋਇਆ ਹੈ, ਉਸ ਨੂੰ ਵੇਖਦਿਆਂ ਇਕ ਵਾਰ ਮੀਡੀਆ ਰਾਹੀਂ ਅਪੀਲ ਕਰ ਰਹੇ ਹਾਂ ਕਿ ਜੋ ਪੱਤਰਕਾਰ ਜਾਂ ਪੁਲਸ ਵਾਲੇ ਨਹੀਂ ਹਨ, ਉਹ ਆਪਣੇ ਵ੍ਹੀਕਲਾਂ ਤੋਂ ਇਹ ਸਟਿੱਕਰ ਉਤਾਰ ਲੈਣ ਨਹੀਂ ਤਾਂ ਉਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੀਆਂ ਉਨ੍ਹਾਂ ਨੂੰ ਸ਼ਿਕਾਇਤਾਂ ਵੀ ਬਹੁਤ ਆਈਆਂ ਹਨ ਕਿ ਕੁਝ ਸ਼ਰਾਰਤੀ ਕਿਸਮ ਦੇ ਲੋਕ ਜਿਨ੍ਹਾਂ ਦਾ ਪ੍ਰੈੱਸ ਰਿਪੋਰਟਰਾਂ ਤੇ ਪੁਲਸ ਨਾਲ ਦੂਰ-ਦੂਰ ਦਾ ਨਾਤਾ ਨਹੀਂ ਹੈ, ਉਹ ਨਾਜਾਇਜ਼ ਤੌਰ 'ਤੇ ਆਪਣੇ ਵਾਹਨਾਂ 'ਤੇ ਇਸ ਤਰ੍ਹਾਂ ਦੇ ਸਟਿੱਕਰ ਲਾ ਕੇ ਘੁੰਮ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਨਾਕੇ ਦੌਰਾਨ ਜਾਂ ਕਿਤੇ ਹੋਰ ਮੁਸ਼ਕਲ ਨਾ ਆਏ।


Related News