ਸ਼ੇਰਪੁਰ ਦੇ ਮਿਸਤਰੀ ਨੇ ਕਿਸਾਨੀ ਸੰਘਰਸ਼ ਲਈ ਤਿਆਰ ਕੀਤਾ ਤੁਰਦਾ-ਫਿਰਦਾ ਮਕਾਨ (ਦੇਖੋ ਤਸਵੀਰਾਂ)

Sunday, Mar 21, 2021 - 08:22 PM (IST)

ਸ਼ੇਰਪੁਰ ਦੇ ਮਿਸਤਰੀ ਨੇ ਕਿਸਾਨੀ ਸੰਘਰਸ਼ ਲਈ ਤਿਆਰ ਕੀਤਾ ਤੁਰਦਾ-ਫਿਰਦਾ ਮਕਾਨ (ਦੇਖੋ ਤਸਵੀਰਾਂ)

ਸ਼ੇਰਪੁਰ, (ਸਿੰਗਲਾ)- ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਨਿੱਤਰਦੇ ਹੋਏ ਕਸਬਾ ਸ਼ੇਰਪੁਰ ਦੇ ਮਿਸਤਰੀ ਮਨਜੀਤ ਸਿੰਘ ਧਾਮੀ ਵੱਲੋਂ ਇਕ ਅਨੋਖੇ ਤਰੀਕੇ ਨਾਲ ਮਕਾਨ ਤਿਆਰ ਕੀਤਾ ਗਿਆ ਹੈ। ਇਸ ਮਕਾਨ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਬੜੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਅਤੇ ਇਸ ਵਿਚ ਇਕ ਘਰ ਵਾਂਗ ਸਾਰੀਆਂ ਸਹੂਲਤਾਂ ਭਰਪੂਰ ਕੀਤੀਆਂ ਗਈਆਂ ਹਨ।

PunjabKesari

ਮਨਜੀਤ ਸਿੰਘ ਧਾਮੀ ਨੇ ਜਗ ਬਾਣੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਕਾਨ ਦੀ ਉੱਪਰਲੇ ਹਿੱਸੇ ਦੀ ਛੱਤ ਲੋਹੇ ਦੀ ਅਤੇ ਅੰਦਰਲੇ ਹਿੱਸੇ ਦੀ ਛੱਤ ਲੱਕੜ ਦੀ ਤਿਆਰ ਕੀਤੀ ਗਈ ਹੈ ਤਾਂ ਜੋ ਗਰਮੀਆਂ ਵਿੱਚ ਕਿਸਾਨਾਂ ਨੂੰ ਧੁੱਪ ਦੇ ਸੇਕ ਤੋਂ ਬਚਾਅ ਹੋ ਸਕੇ। ਇਸ ਕਮਰੇ ਵਿੱਚ ਦਸਤਾਰ ਸਜਾਉਣ ਲਈ ਸ਼ੀਸ਼ਿਆਂ ਦਾ ਪ੍ਰਬੰਧ, ਸੈਲਫਾਂ, ਕੱਪੜੇ ਟੰਗਣ ਲਈ ਖੂੰਟੀਆਂ ਤੋ ਇਲਾਵਾ ਵਿੰਡੋ, ਖਿੜਕੀਆ ਆਦਿ ਵੀ ਹਵਾ ਲੱਗਣ ਲਈ ਰੱਖੀਆਂ ਗਈਆਂ ਹਨ। ਇਸ ਦੇ ਵਿੱਚ ਬਿਜਲੀ ਦੇ ਪੱਖੇ, ਕੂਲਰ ਤੋਂ ਇਲਾਵਾ ਏ. ਸੀ ਲਗਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:- ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 2669 ਨਵੇਂ ਮਾਮਲੇ ਆਏ ਸਾਹਮਣੇ, 44 ਦੀ ਮੌਤ

PunjabKesari 
ਜ਼ਿਕਰਯੋਗ ਹੈ ਕਿ ਇਸ ਕਮਰੇ ਦੀਆਂ ਚਾਰੇ ਪਾਸੇ ਤੋਂ ਕੰਧਾਂ ਨੂੰ ਜਾਪਾਨੀ ਮਸ਼ੀਨ ਦੀ ਮੀਨਾਕਾਰੀ ਨਾਲ ਸਿੱਖ ਇਤਿਹਾਸ, ਪੁਰਾਤਨ ਇਤਿਹਾਸ,  ਗੁਰੂ ਇਤਿਹਾਸ ਅਤੇ ਮੌਜੂਦਾ ਸਮੇਂ ਦੇ ਚੱਲ ਰਹੇ ਸੰਘਰਸ਼ ਦੀਆਂ ਯਾਦਗਾਰਾਂ ਨੂੰ ਵੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਮਨਜੀਤ ਧਾਮੀ ਨੇ ਦੱਸਿਆ ਕਿ ਇਸ ਕਮਰੇ ਵਿੱਚ ਇੱਕੋ ਸਮੇਂ ਪੰਦਰਾਂ ਦੇ ਕਰੀਬ ਵਿਅਕਤੀ ਬੜੇ ਆਰਾਮ ਅਤੇ ਆਸਾਨੀ ਨਾਲ ਰਹਿ ਸਕਦੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਇਹ ਕਮਰਾ ਕਿਸੇ ਸਮੇਂ ਵੀ ਫੋਲਡ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਜਗ੍ਹਾ ਤੇ ਇਸ ਨੂੰ ਲਿਜਾ ਕੇ ਮੁੜ ਤੋਂ ਤਿਆਰ ਕੀਤਾ ਜਾ ਸਕਦਾ ਹੈ। ਇਸ ਕਮਰੇ ਨੂੰ ਤਿਆਰ ਕਰਵਾਉਣ ਲਈ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਪ੍ਰਬੰਧਕ ਕਮੇਟੀ, ਗੁਰਦੁਆਰਾ ਰਾਮਗੜ੍ਹੀਆ ਸਾਹਿਬ ਪ੍ਰਬੰਧਕ ਕਮੇਟੀ, ਗੁਰਦੁਆਰਾ ਨਾਨਕਸਰ ਪੱਤੀ ਖਲੀਲ ਸ਼ੇਰਪੁਰ ਪ੍ਰਬੰਧਕ ਕਮੇਟੀ ਤੋਂ ਇਲਾਵਾ ਥਿੰਦ ਪੱਤੀ ਧਰਮਸ਼ਾਲਾ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸੇਵਾ ਸੁਸਾਇਟੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਸਹਿਯੋਗ ਨਾਲ ਲਗਪਗ ਡੇਢ ਲੱਖ ਰੁਪਏ ਖਰਚ ਕਰਕੇ ਇਸ ਕਮਰੇ ਨੂੰ ਤਿਆਰ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਪੰਜਾਬ ’ਚੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਦੇਸ਼ ਤਕ ਪਹੁੰਚ ਚੁੱਕਾ : ਕੇਜਰੀਵਾਲ

PunjabKesari

ਉਨ੍ਹਾਂ ਦੱਸਿਆ ਕਿ ਇਹ ਤਿਆਰ ਕੀਤਾ ਕਮਰਾ ਦਿੱਲੀ ਵਿਖੇ ਕਿਸਾਨੀ ਸੰਘਰਸ਼ ਲਈ ਟਿੱਕਰੀ ਬਾਰਡਰ 'ਤੇ ਭੇਜ ਦਿੱਤਾ ਗਿਆ ਹੈ ਅਤੇ ਉਥੇ ਕਿਸਾਨ ਇਸ ਵਿਚ ਆਪਣੀ ਰਿਹਾਇਸ਼ ਕਰ ਰਹੇ ਹਨ। ਇਸ ਸਮੇਂ ਮਾਸਟਰ ਚਰਨ ਸਿੰਘ ਜਵੰਧਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਵੰਤ ਸਿੰਘ ਛੰਨਾ, ਰੂਪ ਸਿੰਘ ਜਵੰਧਾ, ਰਜਿੰਦਰ ਸਿੰਘ ਫੱਗਾ, ਸਾਬਕਾ ਸਰਪੰਚ ਨਿਰਮਲ ਸਿੰਘ ਭੋਲਾ, ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ, ਮਲਕੀਤ ਸਿੰਘ ਥਿੰਦ, ਤੇਜਿੰਦਰ ਸਿੰਘ ਬੜਿੰਗ, ਹਰਿੰਦਰ ਸਿੰਘ ਧਾਮੀ ਤੋਂ ਇਲਾਵਾ ਕਸਬਾ ਸ਼ੇਰਪੁਰ ਦੇ ਵੱਡੀ ਗਿਣਤੀ ਆਗੂ ਵੀ ਹਾਜ਼ਰ ਸਨ। 

PunjabKesari

PunjabKesari


author

Bharat Thapa

Content Editor

Related News