ਡੀ. ਸੀ. ਘਨਸ਼ਾਮ ਥੋਰੀ ਵੀ ਬਣੇ ''ਮਿਸ਼ਨ ਫਤਿਹ'' ਵਾਰੀਅਸ ਜੇਤੂ, ਜਿੱਤਿਆ ਗੋਲਡ ਸਰਟੀਫਿਕੇਟ
Sunday, Jul 19, 2020 - 04:23 PM (IST)
ਜਲੰਧਰ (ਚੋਪੜਾ)— 'ਮਿਸ਼ਨ ਫਤਿਹ' ਅਧੀਨ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ 'ਚ ਜਲੰਧਰ ਵਾਸੀਆਂ ਨੇ 4 ਸੋਨੇ, 8 ਚਾਂਦੀ ਅਤੇ 33 ਕਾਂਸੇ ਦੇ ਸਰਟੀਫਿਕੇਟ ਜਿੱਤੇ ਹਨ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਖੁਦ ਸੋਨੇ ਦਾ ਸਰਟੀਫਿਕੇਟ ਹਾਸਲ ਕੀਤਾ ਹੈ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ 'ਮਿਸ਼ਨ ਫਤਿਹ' ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 22785 ਲੋਕਾਂ ਨੇ ਖੁਦ ਨੂੰ ਰਜਿਸਟਰਡ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮਹਿਕਮਿਆਂ ਦੇ ਕਾਮਿਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮੈਡੀਕਲ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਨ ਬਾਰੇ ਜਾਗਰੂਕ ਕਰਨ ਬਾਰੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਘਨਸ਼ਾਮ ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 'ਮਿਸ਼ਨ ਫਤਿਹ' ਵਾਰੀਅਰਸ ਨੂੰ 2 ਮਹੀਨੇ ਲਈ ਵਧਾ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਡਾਇਮੰਡ ਸਰਟੀਫਿਕੇਟ ਜਾਰੀ ਕੀਤਾ ਜਾਵੇ। 'ਮਿਸ਼ਨ ਫਤਿਹ' ਯੋਧਾ ਬਣਨ ਲਈ ਨਾਗਰਿਕਾਂ ਨੂੰ ਆਪਣੇ ਮੋਬਾਇਲ 'ਤੇ ਕੋਵਾ ਐਪ ਡਾਊਨਲਾਊਡ ਕਰਨੀ ਪਵੇਗੀ ਅਤੇ ਐਪ 'ਤੇ ਰਜਿਸਟਰੇਸ਼ਨ ਤੋਂ ਬਾਅਦ ਲਿੰਕ ਨੂੰ ਦਬਾਅ ਕੇ 'ਮਿਸ਼ਨ ਫਤਿਹ' ਚ ਸ਼ਾਮਲ ਹੋਇਆ ਜਾ ਸਕਦਾ ਹੈ।