ਨਹਿਰ 'ਚੋਂ ਮਿਲੀ ਬੱਚੇ ਦੀ ਲਾਸ਼, ਲਾਪਤਾ ਹੋਏ 2 ਭਰਾਵਾਂ 'ਚੋਂ ਇਕ ਦੇ ਹੋਣ ਦਾ ਸ਼ੱਕ (ਵੀਡੀਓ)
Saturday, Jul 27, 2019 - 01:44 PM (IST)
ਪਟਿਆਲਾ/ਰਾਜਪੁਰਾ (ਬਲਜਿੰਦਰ, ਚਾਵਲਾ)—5 ਦਿਨ ਪਹਿਲਾਂ ਰਾਜਪੁਰਾ ਦੇ ਨੇੜੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਬੱਚਿਆਂ 'ਚੋਂ ਇਕ ਦੀ ਲਾਸ਼ ਘਨੌਰ ਦੇ ਸਰਾਲਾ ਹੈੱਡ ਤੋਂ ਬਰਾਮਦ ਹੋਣ ਨੂੰ ਲੈ ਕੇ ਰਹੱਸ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਮੌਕੇ 'ਤੇ ਪੁਲਸ ਨੇ ਜਦੋਂ ਬੱਚੇ ਦੇ ਪਰਿਵਾਰ ਨੂੰ ਬੁਲਾ ਕੇ ਪਛਾਣ ਕਰਾਣੀ ਚਾਹੀ ਤਾਂ ਬੱਚੇ ਦੇ ਦਾਦੇ ਨੇ ਉਨ੍ਹਾਂ ਦੇ ਬੱਚੇ ਦੀ ਲਾਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਡੀ.ਐੱਸ.ਪੀ. ਘਨੌਰ ਮਨਪ੍ਰੀਤ ਸਿੰਘ ਅਤੇ ਪੁਲਸ ਪਾਰਟੀ ਬੱਚੇ ਦੀ ਲਾਸ਼ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਆਈ, ਜਿੱਥੇ ਲਾਸ਼ ਦੀ ਪਛਾਣ ਦਾ ਕੰਮ ਜਾਰੀ ਹੈ ਅਤੇ ਇਸ ਮਾਮਲੇ 'ਚ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਲਸ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।