ਸਕੂਲੋਂ ਆਉਣ ਮਗਰੋਂ ਘਰੋਂ ਨਿਕਲੇ ਭੈਣ-ਭਰਾ ਨਹੀਂ ਪਰਤੇ ਘਰ! 78 ਕਿੱਲੋਮੀਟਰ ਦੂਰੋਂ ਮਿਲਿਆ ਸੁਰਾਗ

Saturday, Aug 10, 2024 - 12:53 PM (IST)

ਖੰਨਾ (ਵਿਪਨ ਭਾਰਦਵਾਜ): ਸਕੂਲ ਤੋਂ ਪ੍ਰੀਖਿਆ ਦੇ ਕੇ ਪਰਤੇ ਭੈਣ-ਭਰਾ ਘਰ ਤੋਂ ਕੂੜਾ ਸੁੱਟਣ ਲਈ ਗਏ ਸੀ, ਪਰ 5 ਦਿਨ ਬਾਅਦ ਤਕ ਵੀ ਆਪਣੇ ਘਰ ਨਹੀਂ ਪਰਤੇ। ਮੁੰਡੇ ਦੀ ਉਮਰ 12 ਸਾਲ ਤੇ ਕੁੜੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਹੁਣ ਘਰ ਤੋਂ ਤਕਰੀਬਨ 78 ਕਿੱਲੋਮੀਟਰ ਉਨ੍ਹਾਂ ਦਾ ਸੁਰਾਗ ਮਿਲਿਆ ਹੈ, ਪਰ ਮੌਕੇ 'ਤੇ ਪੁਲਸ ਲੈ ਕੇ ਪਹੁੰਚੇ ਮਾਪਿਆਂ ਹੱਥ ਨਿਰਾਸ਼ਾ ਹੀ ਲੱਗੀ ਤੇ ਉਨ੍ਹਾਂ ਦੇ ਧੀ-ਪੁੱਤ ਉੱਥੋਂ ਵੀ ਨਹੀਂ ਮਿਲੇ। 

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੇ ਹਾਦਸੇ 'ਚ ਸੇਵਾਦਾਰ ਦੀ ਦਰਦਨਾਕ ਮੌਤ! ਸੁਖਬੀਰ ਬਾਦਲ ਵੱਲੋਂ ਦੁੱਖ ਦਾ ਪ੍ਰਗਟਾਵਾ

ਜਾਣਕਾਰੀ ਮੁਤਾਬਕ ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ 2 ਬੱਚੇ ਲਾਪਤਾ ਹੋ ਗਏ ਸਨ। ਉਨ੍ਹਾਂ ਨੂੰ ਅੱਜ ਖੰਨਾ ਦੇ ਰੇਲਵੇ ਸਟੇਸ਼ਨ 'ਤੇ ਵੇਖਿਆ ਗਿਆ ਸੀ। ਇਸ ਦੀ ਸੂਚਨਾ ਮਿਲਣ ਮਗਰੋਂ ਪਰਿਵਾਰਕ ਮੈਂਬਰ ਹਰਿਆਣਾ ਪੁਲਸ ਨੂੰ ਲੈ ਕੇ ਖੰਨਾ ਪਹੁੰਚੇ, ਪਰ ਬੱਚੇ ਇੱਥੇ ਵੀ ਨਹੀਂ ਮਿਲੇ। ਹਰਿਆਣਾ ਪੁਲਸ ਖੰਨਾ ਰੇਲਵੇ ਪੁਲਸ ਦੀ ਮਦਦ ਨਾਲ ਬੱਚਿਆਂ ਦੀ ਭਾਲ ਕਰ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿਛਲੇ ਸੋਮਵਾਰ ਨੂੰ ਸਕੂਲ ਪ੍ਰੀਖਿਆ ਦੇਣ ਗਏ ਸਨ। ਇਸ ਮਗਰੋਂ ਉਹ ਘਰ ਪਰਤ ਆਏ ਤੇ ਥੋੜ੍ਹੀ ਦੇਰ ਬਾਅਦ ਘਰ ਤੋਂ ਕੂੜਾ ਸੁੱਟਣ ਲਈ ਗਏ ਸੀ, ਪਰ ਵਾਪਸ ਨਹੀਂ ਪਰਤੇ। ਪਹਿਲਾਂ ਉਨ੍ਹਾਂ ਨੇ ਬੱਚਿਆਂ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਜਦੋਂ ਕੁਝ ਪਤਾ ਨਾ ਲੱਗਿਆ ਤਾਂ ਪੁਲਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਮਗਰੋਂ ਹਰਿਆਣਾ ਪੁਲਸ ਬੱਚਿਆਂ ਦੀ ਭਾਲ ਕਰ  ਰਹੀ ਹੈ। ਇਸ ਵਿਚਾਲੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਬੱਚਿਆਂ ਨੂੰ ਖੰਨਾ ਰੇਲਵੇ ਸਟੇਸ਼ਨ ਨੇੜੇ ਵੇਖਿਆ ਗਿਆ ਹੈ, ਉਨ੍ਹਾਂ ਦੇ ਨਾਲ ਇਕ ਔਰਤ ਵੀ ਸੀ, ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਰੇਲਵੇ ਸਟੇਸ਼ਨ ਦੇ ਕੋਲ ਕੁਲਚਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਬੱਚੇ ਉਸ ਤੋਂ ਕੁਲਚੇ ਲੈਣ ਆਏ ਸੀ ਤੇ ਫ਼ਿਰ ਰੇਲਵੇ ਸਟੇਸ਼ਨ ਵੱਲ ਚਲੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਧੀ ਦੀ ਲਵ-ਮੈਰਿਜ ਦਾ ਬਦਲਾ ਲੈਣ ਲਈ ਪਿਓ ਤੇ ਚਾਚੇ ਨੇ ਮੁੰਡੇ ਦੀ ਭੈਣ ਨਾਲ ਕੀਤਾ ਗੈਂਗਰੇਪ

ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਹਨ। ਉਹ ਬੱਚਿਆਂ ਦੀ ਭਾਲ ਕਰ ਰਹੇ ਹਨ, ਪਰ ਕੋਈ ਉੱਗ-ਸੁੱਗ ਨਹੀਂ ਲੱਗ ਰਹੀ। ਉਨ੍ਹਾਂ ਨੇ ਹਰਿਆਣਾ ਪੁਲਸ ਮਗਰੋਂ ਹੁਣ ਪੰਜਾਬ ਪੁਲਸ ਅੱਗੇ ਗੁਹਾਰ ਲਗਾਈ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਲੱਭਣ ਵਿਚ ਮਦਦ ਕਰਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News