ਮਿਸ ਇੰਡੀਆ ਵਰਲਡ ਵਾਈਡ ਸ਼੍ਰੀਸੈਣੀ ਨੇ ਹਾਸਲ ਕੀਤੀ ਪੱਤਰਕਾਰਿਤਾ 'ਚ ਗ੍ਰੈਜੂਏਸ਼ਨ ਦੀ ਡਿਗਰੀ

Thursday, Jul 11, 2019 - 12:37 PM (IST)

ਮਿਸ ਇੰਡੀਆ ਵਰਲਡ ਵਾਈਡ ਸ਼੍ਰੀਸੈਣੀ ਨੇ ਹਾਸਲ ਕੀਤੀ ਪੱਤਰਕਾਰਿਤਾ 'ਚ ਗ੍ਰੈਜੂਏਸ਼ਨ ਦੀ ਡਿਗਰੀ

ਅਬੋਹਰ (ਜ. ਬ.) – ਅਬੋਹਰ ਨਾਲ ਸਬੰਧਤ ਮਿਸ ਇੰਡੀਆ ਵਰਲਡ ਵਾਈਡ ਸ਼੍ਰੀਸੈਣੀ ਨੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪੱਤਰਕਾਰਿਤਾ ਨੂੰ ਮੁੱਖ ਵਿਸ਼ਾ ਰੱਖਦੇ ਹੋਏ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਗ੍ਰੈਜੂਏਸ਼ਨ ਡੇਅ ਅਤੇ ਡਿਗਰੀਆਂ ਦੇਣ ਲਈ ਆਯੋਜਿਤ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ 40 ਹਜ਼ਾਰ ਵਿਦਿਆਰਥੀਆਂ 'ਚੋਂ ਯੂਨੀਵਰਸਿਟੀ ਦੀ ਚੇਅਰਪਰਸਨ ਐਨਾ ਮੈਰੀ ਕਾੱਜ ਨੇ ਸ਼੍ਰੀ ਸੈਣੀ ਨੂੰ ਨਿੱਜੀ ਮੁਲਾਕਾਤ ਦਾ ਸਮਾਂ ਦੇ ਕੇ ਉਸ ਦੇ ਸ਼ਾਨਦਾਰ ਭਵਿੱਖ ਲਈ ਆਸ਼ੀਰਵਾਦ ਦਿੱਤਾ। ਸ਼੍ਰੀ ਸੈਣੀ ਨੇ ਕਿਹਾ ਕਿ ਪੱਤਰਕਾਰਿਤਾ ਦੀ ਪੜ੍ਹਾਈ ਦੌਰਾਨ ਉਸ ਨੂੰ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਇਹ ਅਨੁਭਵ ਹੋਇਆ ਕਿ ਕਿਸ ਤਰ੍ਹਾਂ ਸਾਕਾਰਾਤਮਕ ਚਿੰਤਨ ਰੱਖਦੇ ਹੋਏ ਪੱਤਰਕਾਰਿਤਾ ਰਾਹੀਂ ਸਮਾਜ-ਸੇਵਾ ਕੀਤੀ ਜਾ ਸਕਦੀ ਹੈ। ਕਾਲਜ ਸਿੱਖਿਆ ਦੌਰਾਨ ਉਸ ਨੇ ਬਿਜ਼ਨੈੱਸ, ਅਕਾਊਂਟਸ, ਰਾਜਨੀਤੀ, ਅਦਾਕਾਰੀ ਅਤੇ ਲੋਭ ਰਹਿਤ ਪ੍ਰਬੰਧਨ ਦੇ ਵਿਸ਼ਿਆਂ 'ਚ ਗਿਆਨ ਪ੍ਰਾਪਤ ਕੀਤਾ। 

PunjabKesariਚਾਰ ਸਾਲ ਦੀ ਪੜ੍ਹਾਈ ਦੌਰਾਨ ਉਸ ਨੇ ਹਾਰਵਰਡ ਯੂਨੀਵਰਸਿਟੀ, ਯੇਲ ਯੂਨੀਵਰਸਿਟੀ ਅਤੇ ਸਟੇਨ ਫੋਰਡ ਯੂਨੀਵਰਸਿਟੀ ਦੀਆਂ ਕਲਾਸਾਂ 'ਚ ਬੈਠਣ ਦਾ ਮੌਕਾ ਪ੍ਰਾਪਤ ਕੀਤਾ। ਇਨ੍ਹਾਂ ਸਾਲਾਂ ਦੌਰਾਨ ਉਹ ਆਪਣਾ ਅੱਧਾ ਸਮਾਂ ਕਲਾਸਾਂ 'ਚ ਬਤੀਤ ਕਰਦੀ ਸੀ, ਜਦਕਿ ਬਾਕੀ ਸਮੇਂ ਦੌਰਾਨ ਉਸ ਨੇ ਮਿਸ ਇੰਡੀਆ ਯੂ. ਐੱਸ. ਏ. ਅਤੇ ਮਿਸ ਇੰਡੀਆ ਵਰਲਡ ਵਾਈਡ ਦੇ ਫਰਜ਼ ਨਿਭਾਏ। ਉਨ੍ਹਾਂ ਕਿਹਾ ਕਿ ਸੁੰਦਰਤਾ ਮੁਕਾਬਲਿਆਂ 'ਚ ਜੇਤੂ ਹੋਣ ਤੋਂ ਬਾਅਦ ਉਸ ਨੇ ਸਿੱਖਿਆ ਦੀ ਅਹਿਮੀਅਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ। ਸਿੱਖਿਆ ਅਤੇ ਜੇਤੂ ਦੇ ਤੌਰ 'ਤੇ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਏ ਰੱਖਣ ਕਾਰਨ ਉਸ ਨੂੰ ਇਹ ਜਾਣਨ ਦਾ ਮੌਕਾ ਮਿਲਿਆ ਕਿ ਸਮੱਸਿਆਵਾਂ ਨੂੰ ਕਿਵੇ ਹੱਲ ਕੀਤਾ ਦਾ ਸਕਦਾ ਹੈ।


author

rajwinder kaur

Content Editor

Related News