ਅੰਮ੍ਰਿਤ ਗਿੱਲ ਡੈਜਿਲ ਮਿਸ ਤੇ ਮਿਸਜ਼ ਇੰਡੀਆ ਯੂਨੀਵਰਸ ਦੇ ਮੁਕਾਬਲੇ ’ਚ ਜਿੱਤੀ
Wednesday, Jun 27, 2018 - 05:54 AM (IST)
ਬਠਿੰਡਾ(ਅਬਲੂ)-ਬਠਿੰਡਾ ਸ਼ਹਿਰ ਦੀ ਅੰਮ੍ਰਿਤ ਗਿੱਲ ਨੇ ਸ਼੍ਰੀਲੰਕਾ ਦੇ ਸ਼ਹਿਰ ਕੋਲੰਬੋ ’ਚ ਹੋਏ ਸੁੰਦਰਤਾ ਦੇ ਮੁਕਾਬਲੇ ’ਚ ਜਿੱਤ ਹਾਸਲ ਕੀਤੀ ਹੈ। ਮਿਸ ਅੰਮ੍ਰਿਤ ਗਿੱਲ ਡੈਜਿਲ ਮਿਸ ਤੇ ਮਿਸਜ਼ ਇੰਡੀਆ ਯੂਨੀਵਰਸ ਦੇ ਮੁਕਾਬਲੇ ’ਚ ਪੂਰੇ ਆਤਮ ਵਿਸ਼ਵਾਸ ਨਾਲ ਜਿੱਤ ਹਾਸਲ ਕੀਤੀ। ਮਿਸ ਅੰਮ੍ਰਿਤ ਗਿੱਲ ਬਠਿੰਡਾ ’ਚ ਡੀਜ਼ਾਈਨਰ ਦਾ ਬੁਟੀਕ ਅਤੇ ਸੈਲੂਨ ਦਾ ਬਿਜ਼ਨੈੱਸ ਕਰਦੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸੁੰਦਰਤਾ ਮੁਕਾਬਲਿਆਂ ’ਚ ਹਿੱਸਾ ਲੈ ਕੇ ਬਠਿੰਡਾ ਦਾ ਨਾਂ ਰੌਸ਼ਨ ਕਰ ਚੁੱਕੀ ਹੈ । ਉਹ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਇਸਤਰੀ ਵਿੰਗ ਦੀ ਪ੍ਰਦੇਸ਼ ਪ੍ਰਧਾਨ, ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਸਕੱਤਰ, ਗੁਰੂ ਨਾਨਕ ਸਕੂਲ ਬਠਿੰਡਾ ਦੀ ਐਡਵਾਈਜ਼ਰੀ ਮੈਂਬਰ, ਨਾਟਿਅਮ ਥੀਏਟਰ ਗਰੁੱਪ ਦੀ ਕਾਰਜਕਰਨੀ ਮੈਂਬਰ ਵੀ ਹੈ। ਐੱਮ. ਬੀ. ਏ. ਅਤੇ ਡੀ-ਫਾਰਮੇਸੀ ਦੀ ਸਿੱਖਿਆ ਹਾਸਲ ਕਰ ਕੇ ਅੰਮ੍ਰਿਤ ਗਿੱਲ ਸਮਾਜ ਸੇਵੀ ਕੰਮਾਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ।
