ਪਾਵਰਕਾਮ ਨੇ ਖਪਤਕਾਰਾਂ ਨੂੰ ਦਿੱਤੀ ਨਵੀਂ ਸਹੂਲਤ, ਹੁਣ ਮਿਸ ਕਾਲ ਨਾਲ ਹੋਵੇਗੀ ਸ਼ਿਕਾਇਤ ਦਰਜ

06/06/2020 6:05:21 PM

ਸ਼ੇਰਪੁਰ (ਅਨੀਸ਼): ਬਿਜਲੀ ਸਪਲਾਈ ਬੰਦ ਜਾਂ ਖਰਾਬ ਹੋਣ 'ਤੇ ਇਸਦੀ ਸ਼ਿਕਾਇਤ ਹੁਣ ਖਪਤਕਾਰ ਆਪਣੇ ਮੋਬਾਇਲ ਤੋਂ ਮਿਸ ਕਾਲ ਕਰ ਕੇ ਵੀ ਦਰਜ ਕਰਵਾ ਸਕਦੇ ਹਨ। ਇਸ ਨਵੀਂ ਸਹੂਲਤ ਨੂੰ ਸ਼ੁਰੂ ਕਰਦਿਆਂ ਪਾਵਰਕਾਮ ਨੇ ਟੋਲ ਫ੍ਰੀ ਨੰਬਰ 1800-180-1512 ਜਾਰੀ ਕੀਤਾ ਹੈ। ਇਸ ਨੰਬਰ 'ਤੇ ਮਿਸ ਕਾਲ ਦੇ ਕੇ ਸ਼ਿਕਾਇਤਾਂ ਦਰਜ ਹੋਣਗੀਆਂ। ਜੇਕਰ ਖਪਤਕਾਰਾਂ ਦਾ ਮੋਬਾਈਲ ਨੰਬਰ ਪਾਵਰਕਾਮ ਕੋਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਲਿੰਕ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!

ਇਕ ਵਾਰ ਉਸ ਮੋਬਾਇਲ ਤੋਂ ਸ਼ਿਕਾਇਤ ਦਰਜ ਕਰ ਲਈ ਗਈ ਤਾਂ ਖਪਤਕਾਰ ਆਪਣੇ ਆਪ ਪੀ.ਐੱਸ.ਪੀ.ਸੀ.ਐਲ. 1912 ਗਾਹਕ 'ਰਿਲੇਸ਼ਨ ਮੈਨੇਜਮੈਂਟ ਸਿਸਟਮ' ਨਾਲ ਰਜਿਸਟਰ ਹੋ ਜਾਂਦਾ ਹੈ। ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਆਮ ਦਿਨਾਂ ਨਾਲੋਂ ਵੱਧ ਹੁੰਦੀ ਹੈ। ਇਸ ਦੌਰਾਨ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਰੁਕਾਵਟ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖਪਤਕਾਰਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਪਾਵਰਕਾਮ ਦੇ 500 ਸਬ-ਡਵੀਜ਼ਨ ਦਫਤਰਾਂ 'ਚ 9 ਹਜ਼ਾਰ ਦੇ ਕਰੀਬ ਅਮਲਾ ਤਾਇਨਾਤ ਕੀਤਾ ਗਿਆ ਹੈ। ਟੋਲ ਫ੍ਰੀ ਨੰਬਰ 1912 'ਤੇ ਸ਼ਿਕਾਇਤ ਦਰਜ ਕਰਵਾਉਣ ਲਈ ਨੋਡਲ ਸ਼ਿਕਾਇਤ ਕੇਂਦਰ ਸਥਾਪਤ ਕੀਤੇ ਗਏ ਹਨ।

ਇਹ ਵੀ ਪੜ੍ਹੋ:  ਨਕੋਦਰ ਦੇ ਪਿੰਡ ਆਧੀ 'ਚ ਵੱਡੀ ਵਾਰਦਾਤ,ਭਰਾ ਨੇ ਭਰਾ ਦਾ ਕੀਤਾ ਕਤਲ


Shyna

Content Editor

Related News