ਲੁਧਿਆਣਾ 'ਚ ਟਲਿਆ ਵੱਡਾ ਹਾਦਸਾ, ਸ਼ਰਾਰਤੀ ਅਨਸਰਾਂ ਨੇ ਰੇਲਵੇ ਟ੍ਰੈਕ ’ਤੇ ਰੱਖੇ ਪੱਥਰ, ਯਾਤਰੀ ਸਹਿਮੇ

Thursday, Mar 16, 2023 - 11:58 PM (IST)

ਲੁਧਿਆਣਾ 'ਚ ਟਲਿਆ ਵੱਡਾ ਹਾਦਸਾ, ਸ਼ਰਾਰਤੀ ਅਨਸਰਾਂ ਨੇ ਰੇਲਵੇ ਟ੍ਰੈਕ ’ਤੇ ਰੱਖੇ ਪੱਥਰ, ਯਾਤਰੀ ਸਹਿਮੇ

ਲੁਧਿਆਣਾ (ਗੌਤਮ) : ਬੁੱਧਵਾਰ ਦੇਰ ਰਾਤ ਨੂੰ ਮੁੱਲਾਂਪੁਰ ਰੇਲਵੇ ਸਟੇਸ਼ਨ ਦੇ ਕੋਲ ਰੇਲਵੇ ਟ੍ਰੈਕ ’ਤੇ ਪੱਥਰ ਰੱਖੇ ਹੋਣ ਕਾਰਨ ਰੇਲ ਆਵਾਜਾਈ ਰੁਕ ਗਈ ਜਿਸ ਕਾਰਨ ਕਈ ਟ੍ਰੇਨਾਂ ਲੇਟ ਹੋ ਗਈਆਂ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਹੀ ਰੇਲਵੇ ਟ੍ਰੈਕ ’ਤੇ ਪੱਥਰ ਰੱਖੇ ਹਨ ਪਰ ਸਮਾਂ ਰਹਿੰਦੇ ਪਤਾ ਲੱਗਣ ਕਾਰਨ ਹਾਦਸਾ ਟਲ ਗਿਆ। ਰੇਲਵੇ ਟ੍ਰੈਕ ’ਤੇ ਪੱਥਰ ਰੱਖਣ ਦਾ ਪਤਾ ਲਗਦੇ ਹੀ ਰੇਲਵੇ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ। ਅਧਿਕਾਰੀਆਂ ਨੂੰ ਸ਼ੱਕ ਸੀ ਕਿ ਕਿਤੇ ਬੰਦ ਦੀ ਕਾਲ ਕਾਰਨ ਹੀ ਅਜਿਹਾ ਨਾ ਕੀਤਾ ਗਿਆ ਹੋਵੇ। ਪਤਾ ਲਗਦੇ ਹੀ ਸਾਰੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਟ੍ਰੈਕ ਨੂੰ ਸਾਫ਼ ਕਰਵਾ ਕੇ ਟ੍ਰੇਨਾਂ ਨੂੰ ਚਲਾਇਆ। ਜਦੋਂਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਈ ਵਾਰ ਆਸ ਪਾਸ ਦੇ ਲੋਕ ਟ੍ਰੈਕ ਵਿਚ ਪਏ ਛੋਟੇ ਪੱਥਰਾਂ ਦੇ ਟੋਟੇ ਰੱਖ ਦਿੰਦੇ ਹਨ ਪਰ ਵਿਭਾਗਵੱਲੋਂ ਸੁਰੱਖਿਆ ਨੂੰ ਲੈ ਕੇ ਟ੍ਰੈਕ ’ਤੇ ਪੱਥਰ ਰੱਖਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਕੇਸ ਵੀ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰ ਨੇ 4 ਸੜਕਾਂ ਕੀਤੀਆਂ ਟੋਲ ਫ੍ਰੀ, ਮੰਤਰੀ ਈ.ਟੀ.ਓ. ਨੇ ਦੱਸੀਆਂ ਸਰਕਾਰ ਦੀਆਂ ਪਹਿਲਕਦਮੀਆਂ

ਮਿਲੀ ਜਾਣਕਾਰੀ ਮੁਤਾਬਕ ਬੰਦ ਦੀ ਕਾਲ ਨੂੰ ਲੈ ਕੇ ਰੇਲ ਵਿਭਾਗ ਵੱਲੋਂ ਗੈਂਗਮੈਨਾਂ ਨੂੰ ਵੀ ਗਸ਼ਤ ਕਰਨ ਲਈ ਲਗਾਇਆ ਹੋਇਆ ਸੀ। ਪੀ.ਡਬਲਿਊ.ਆਈ ਵਿਭਾਗ ਦੇ ਇਹ ਮੁਲਾਜ਼ਮ ਜਿਵੇਂ ਹੀ ਮੁੱਲਾਂਪੁਰ ਰੇਲਵੇ ਸਟੇਸ਼ਨ ਦੇ ਕੋਲ ਪੁੱਜੇ ਤਾਂ ਉਨ੍ਹਾਂ ਦ ਹੱਥ ਨਾਲਚੱਲਣ ਵਾਲੀ ਟ੍ਰਾਲੀ ਉਛਲ ਗਈ। ਚੌਕਸੀ ਦਿਖਾਉਂਦੇ ਹੋਏ ਉਨ੍ਹਾਂ ਨੇ ਰੇਲਵੇ ਟ੍ਰੈਕ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਕਿਲੋਮੀਟਰ 24 ਦੇ 1 ਤੋਂ ਲੈ ਕੇ 3 ਤੱਕ ਰੇਲਵੇ ਟ੍ਰੈਕ ’ਤੇ ਛੋਟੇ ਛੋਟੇ ਪੱਥਰ ਰੱਖੇ ਹੋਏ ਸਨ ਜਿਸ ’ਤੇ ਉਨ੍ਹਾਂ ਨੇ ਕੰਟਰੋਲ ’ਤੇ ਮੈਸੇਜ ਕੀਤਾ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਬਣਾਉਣ ਲਈ ਇਟਲੀ ਗਏ ਪੰਜਾਬੀ ਦੀ ਅਚਾਨਕ ਮੌਤ

ਉੁਧਰੋਂ, ਲੁਧਿਆਣਾ-ਫਿਰੋਜ਼ਪੁਰ ਐਕਸਪ੍ਰੈਸ 04463 ਰੇਲਵੇ ਸਟੇਸ਼ਨ ਦੇ ਕੋਲ ਸੀ ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਪੂਰੀ ਜਾਂਚ ਤੋਂ ਬਾਅਦ ਕੰਟਰੋਲ ’ਤੇ ਮੈਸੇਜ ਦਿੱਤਾ। ਉਸ ਤੋਂ ਬਾਅਦ ਹੀ ਟ੍ਰੇਨਾਂ ਨੂੰ ਚਲਾਇਆ ਗਿਆ।ਇਸ ਕਾਰਨ ਟ੍ਰੇਨ ਨ. 14613 ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈਸ, ਲੁਧਿਆਣਾ ਡੀ.ਐੱਮ.ਯੂ., ਲੁਧਿਆਣਾ-ਫਿਰੋਜ਼ਪੁਰ ਐਕਸਪ੍ਰੈਸ ਤੋਂ ਇਲਾਵਾ ਮਾਲ ਗੱਡੀਆਂ ਕਰੀਬ ਡੇਢ ਘੰਟਾ ਦੇਰ ਨਾਲ ਚੱਲੀਆਂ। ਚਰਚਾ ਸੀ ਕਿ ਦੂਜੇ ਪਾਸਿਓਂ ਆ ਰਹੀ ਟ੍ਰੇਨ ਦੇ ਡ੍ਰਾਈਵਰ ਨੂੰ ਰੇਲਵੇ ਟ੍ਰੈਕ ’ਤੇ ਪੱਥਰ ਹੋਣ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੀ ਟ੍ਰੇਨ ਨੂੰ ਝਟਕਾ ਲੱਗਾ ਪਰ ਅਧਿਕਾਰੀਆਂ ਨੇ ਇਸ ਨੂੰ ਸਿਰਿਓਂ ਨਕਾਰਦੇ ਹੋਏ ਕਿਹਾ ਕਿ ਗੈਂਗਮੈਨਾਂ ਨੇ ਚੈਕਿੰਗ ਦੌਰਾਨ ਹੀ ਦੇਖ ਲਿਆ ਸੀ।


author

Mandeep Singh

Content Editor

Related News