ਮੋਗਾ ’ਚ ਸ਼ਰਮਨਾਕ ਘਟਨਾ : ਦੋ ਨਾਬਾਲਗ ਸਕੀਆਂ ਭੈਣਾਂ ਨੂੰ ਅਗਵਾ ਕਰਨ ਤੋਂ ਬਾਅਦ ਜਬਰ-ਜ਼ਿਨਾਹ

Saturday, Jul 24, 2021 - 11:23 AM (IST)

ਮੋਗਾ ’ਚ ਸ਼ਰਮਨਾਕ ਘਟਨਾ : ਦੋ ਨਾਬਾਲਗ ਸਕੀਆਂ ਭੈਣਾਂ ਨੂੰ ਅਗਵਾ ਕਰਨ ਤੋਂ ਬਾਅਦ ਜਬਰ-ਜ਼ਿਨਾਹ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀਆਂ ਰਹਿਣ ਵਾਲੀਆਂ ਦੋ ਨਾਬਾਲਗ 14 ਅਤੇ 15 ਸਾਲਾ ਸਕੀਆਂ ਭੈਣਾਂ ਨੇ ਅਗਵਾ ਕਰ ਕੇ ਜਬਰ-ਜ਼ਿਨਾਹ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਮੋਗਾ ਪੁਲਸ ਵੱਲੋਂ ਦੋਸ਼ੀਆਂ ਨਰਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਨਵਨੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 84 ਸਾਲਾ ਬਜ਼ੁਰਗ ਨੂੰ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਗੁਰਦਾਸਪੁਰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ 15 ਸਾਲਾ ਪੀੜਤ ਕੁੜੀ ਨੇ ਕਿਹਾ ਕਿ ਉਸਦੀ ਦੋਸਤੀ ਦੋਸ਼ੀ ਨਰਿੰਦਰ ਸਿੰਘ ਦੇ ਨਾਲ ਸੀ। ਬੀਤੀ 19 ਜੁਲਾਈ ਨੂੰ ਉਸਦਾ ਦੋਸਤ ਆਪਣੇ ਸਾਥੀ ਗੁਰਸੇਵਕ ਸਿੰਘ ਨੂੰ ਨਾਲ ਲੈ ਕੇ ਆਇਆ, ਜਿਨ੍ਹਾਂ ਨੇ ਮੈਨੂੰ ਅਤੇ ਮੇਰੀ 14 ਸਾਲਾ ਭੈਣ ਨੂੰ ਗੱਡੀ ਵਿਚ ਬਿਠਾਇਆ ਅਤੇ ਸੁੰਨਸਾਨ ਮਕਾਨ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਸਾਡੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਜਾਨ ਤੋਂ ਮਾਰ ਦਿਆਂਗੇ, ਜਿਸ ’ਤੇ ਅਸੀਂ ਡਰ ਗਈਆਂ ਅਤੇ ਘਰ ਆ ਕੇ ਸਾਰੀ ਗੱਲ ਦੱਸੀ। ਇਸ ਉਪਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਜਾਂਚ ਅਧਿਕਾਰੀ ਵੱਲੋਂ ਪੀੜਤ ਕੁੜੀਆਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਨਾਭਾ ’ਚ ਵੱਡੀ ਵਾਰਦਾਤ, ਆਈਲੈਟਸ ਦੀ ਕਲਾਸ ਲਗਾ ਕੇ ਆ ਰਹੇ ਮੁੰਡੇ ਨੂੰ ਥਾਰ ’ਚ ਆਏ ਨੌਜਵਾਨਾਂ ਨੇ ਮਾਰੀ ਗੋਲ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News