ਹੁਸ਼ਿਆਰਪੁਰ 'ਚ ਸ਼ਰਮਨਾਕ ਘਟਨਾ, 10 ਸਾਲਾ ਬੱਚੀ ਨਾਲ 30 ਸਾਲਾ ਨੌਜਵਾਨ ਵੱਲੋਂ ਜਬਰ-ਜ਼ਨਾਹ

Sunday, Dec 29, 2019 - 01:58 PM (IST)

ਹੁਸ਼ਿਆਰਪੁਰ 'ਚ ਸ਼ਰਮਨਾਕ ਘਟਨਾ, 10 ਸਾਲਾ ਬੱਚੀ ਨਾਲ 30 ਸਾਲਾ ਨੌਜਵਾਨ ਵੱਲੋਂ ਜਬਰ-ਜ਼ਨਾਹ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਦੋਲੋਵਾਲ 'ਚ 10 ਨਾਬਾਲਗ ਬੱਚੀ ਨਾਲ 30 ਸਾਲਾ ਨੌਜਵਾਨ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਤੋਂ ਬਾਅਦ ਉਕਤ ਮੁਲਜ਼ਮ ਫਰਾਰ ਹੋ ਗਿਆ ਜਦਕਿ ਸ਼ਿਕਾਇਤ ਮਿਲਣ 'ਤੇ ਸਥਾਨਕ ਥਾਣਾ ਹਰਿਆਣਾ ਪੁਲਸ ਨੇ ਮਾਮਲਾ ਦਰਜ ਕਰਕੇ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਅਤੇ ਮੁਲਜ਼ਮ ਨੂੰ ਫੜਨ ਦੀ ਭਾਲ ਕਰ ਰਹੀ ਹੈ।

ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਦੋਲੋਵਾਲ 'ਚ ਇਕ ਪੈਂਸਿਲ ਫੈਟਕਰੀ 'ਚ ਮਜ਼ਦੂਰੀ ਦਾ ਕੰਮ ਕਰਦੀ ਹੈ। ਬੀਤੀ ਸ਼ਾਮ 6 ਵਜੇ ਜਦੋਂ ਉਹ ਫੈਕਟਰੀ ਤੋਂ ਕੰਮ ਖਤਮ ਕਰਕੇ ਆਪਣੇ ਕੁਆਰਟਰ 'ਚ ਵਾਪਸ ਜਾ ਰਹੀ ਸੀ ਤਾਂ ਕੁਆਰਟਰ ਨੇੜੇ ਉਸ ਨੂੰ ਰੌਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਦਰਵਾਜੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਤਾਂ ਫੈਕਟਰੀ 'ਚ ਹੀ ਕੰਮ ਕਰਦਾ 30 ਸਾਲਾ ਨੌਜਵਾਨ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸ ਨੂੰ ਦੇਖ ਕੇ ਭੱਜ ਗਿਆ। ਉਸ ਨੇ ਕੁਆਰਟਰ ਅੰਦਰ ਜਾ ਕੇ ਦੇਖਿਆ ਤਾਂ ਬੱਚੀ ਨਾਜ਼ੁਕ ਹਾਲਤ 'ਚ ਸੀ। ਇਸ ਤੋਂ ਬਾਅਦ ਬੱਚੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਮਾਂ ਨੇ ਇਸ ਦੀ ਸ਼ਿਕਾਇਤ ਸਬੰਧਤ ਪੁਲਸ ਥਾਣੇ 'ਚ ਦਿੱਤੀ। ਪੁਲਸ ਨੇ ਧਾਰਾ 376 ਏ. ਬੀ. ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News